ਬਿਉਰੋ ਰਿਪੋਰਟ : ਬੰਦੀ ਸਿੰਘ ਜਗਤਾਰ ਸਿੰਘ ਹਵਾਲਾ ਨੂੰ 10 ਦਿਨਾਂ ਦੇ ਅੰਦਰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਦੂਜੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ । ਪੁਲਿਸ ਇਸ ਮਾਮਲੇ ਵਿੱਚ ਵੀ ਪੁੱਖਤਾ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਮਾਮਲੇ ਵਿੱਚ ਵੀ ਗਵਾਹ ਦੀ ਮੌਤ ਹੋ ਗਈ ਸੀ । 2005 ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਹਵਾਰਾ ਦੇ ਖਿਲਾਫ ਦੇਸ਼ ਖਿਲਾਫ ਸਾਜਿਸ਼ ਰੱਚਣ ਅਤੇ ਆਰਮਸ ਐਕਟ ਅਤੇ ਧਮਾਕਾਖੇਜ ਸਮੱਗਰੀ ਦੇ ਤਹਿਤ ਮੁੱਕਦਮਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 22 ਨਵੰਬਰ ਨੂੰ ਚੰਡੀਗੜ੍ਹ ਦੀ ਕੋਰਟ ਨੇ ਹਵਾਰਾ ਨੂੰ ਆਪਣੇ ਸਾਥੀ ਕਮਲਜੀਤ ਅਤੇ ਪਰਮਜੀਤ ਨੂੰ RDX ਪਹੁੰਚਾਉਣ ਦੇ ਇਲਜ਼ਾਮ ਵਿੱਚ ਬਰੀ ਕੀਤਾ ਸੀ । ਇਸ ਮਾਮਲੇ ਵਿੱਚ ਵੀ ਗਵਾਹ ਦੀ ਮੌਤ ਹੋ ਗਈ ਸੀ । ਜਗਤਾਰ ਸਿੰਘ ਹਵਾਰਾ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ ।
ਸਾਥੀਆਂ ਦੇ ਨਾਲ ਗ੍ਰਿਫਤਾਰੀ ਹੋਈ ਸੀ
ਜਗਤਾਰ ਸਿੰਘ ਹਵਾਲਾ ਦੀ ਚੰਡੀਗੜ੍ਹ ਪੁਲਿਸ ਨੇ 11 ਜੁਲਾਈ 2005 ਵਿੱਚ ਸਾਥੀ ਸਮੀਰ ਮਲਾਹ ਉਰਫ ਟੋਨੀ ਦੇ ਨਾਲ ਗ੍ਰਿਫਤਾਰੀ ਕੀਤੀ ਸੀ । ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਦੇ ਸਮੇਂ RDX ਬਰਾਮਦ ਹੋਣ ਦਾ ਦਾਅਵਾ ਕੀਤਾ ਸੀ । ਇਸ ਨੂੰ ਭਾਰਤ ਸਰਕਾਰ ਦੇ ਖਿਲਾਫ ਕਾਰਵਾਈ ਦੱਸਿਆ ਗਿਆ ਸੀ। ਪੁਲਿਸ ਨੇ ਖੁਫਿਆ ਸੂਤਰਾਂ ਦੇ ਅਧਾਰ ‘ਤੇ ਹਵਾਰਾ ਦੀ ਗ੍ਰਿਫਤਾਰੀ ਦਾ ਦਾਅਵਾ ਕੀਤਾ ਸੀ ।
ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਈ ਸੀ ਜੇਲ੍ਹ ਤੋਂ ਬਾਹਰ ਆਉਣ ਦੀ ਰੋਕ
ਜਗਤਾਰ ਸਿੰਘ ਹਵਾਰਾ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ CRPC ਦੀ ਧਾਰਾ 268 ਲਗਾਈ ਸੀ । ਇਸ ਦੇ ਤਹਿਤ ਮੁਲਜ਼ਮ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਅਦਾਲਤ ਵਿੱਚ ਪੇਸ਼ ਕਰਨ ‘ਤੇ ਰੋਕ ਹੁੰਦੀ ਹੈ। ਪਿਛਲੇ ਮਹੀਨੇ 22 ਨਵੰਬਰ ਨੂੰ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੀ ਜ਼ਿਲਾਂ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਪਹਿਲਾਂ ਹੀ ਬਰੀ ਕਰ ਦਿੱਤਾ ਸੀ । ਸੈਕਟਰ 36 ਵਿੱਚ ਦਰਜ ਮਾਮਲੇ ਵਿੱਚ ਸਬੂਤ ਨਾ ਹੋਣ ‘ਤੇ ਹਵਾਰਾ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ । ਇਲਜ਼ਾਮ ਸਨ ਕਿ ਉਸ ਨੇ ਆਪਣੇ ਸਾਥੀ ਕਰਮਜੀਤ ਅਤੇ ਪਰਮਜੀਤ ਸਿੰਘ ਨੂੰ ਪੁਲਿਸ ਨੇ ਕਿਸਾਨ ਭਵਨ ਦੇ ਕੋਲੋ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਕੋਲੋ RDX ਮਿਲੇ ਸਨ ਜੋ ਜਗਤਾਰ ਸਿੰਘ ਹਵਾਰਾ ਨੇ ਪਹੁੰਚਾਏ ਸਨ । ਪਰ ਗਵਾਹ ਦੀ ਮੌਤ ਤੋਂ ਬਾਅਦ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ।