International Punjab

ਜਗਰਾਓ ਦੀ ਧੀ ਨੇ ਇੰਗਲੈਂਡ ਵਿੱਚ ਕੀਤਾ ਕਮਾਲ! ਹਰ ਇਕ ਪੰਜਾਬੀ ਦੀ ਛਾਤੀ ਚੌੜੀ ਹੋਈ !

ਬਿਉਰੋ ਰਿਪੋਰਟ – ਜਗਰਾਓ ਸ਼ਹਿਰ ਦੀ ਧੀ ਨੇ ਇੰਗਲੈਂਡ ਵਿੱਚ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। 30 ਸਾਲਾ ਤੋਂ ਪਿੰਡ ਅਖਾੜਾ ਦੀ ਰਹਿਣ ਵਾਲੀ ਮਹਿੰਦਰ ਕੌਰ ਬਰਾੜ ਉਰਫ਼ ਮੈਂਡੀ ਬਰਾੜ ਇੰਗਲੈਂਡ ਦੀ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਤੋਂ ਬੋਰੋਕਾਉਂਸਿਲ ਤੋਂ ਲਗਾਤਾਰ ਚੋਣ ਜਿੱਤ ਰਹੀ ਹੈ। ਇਸ ਵਾਰ ਉਨ੍ਹਾਂ ਨੂੰ ਵਿੰਡਸਰ ਦੇ ਰਾਇਲ ਬਰਾਟ ਸ਼ਹਿਰ ਤੋਂ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ। ਮਹਿੰਦਰ ਕੌਰ ਬਰਾੜ ਉਰਫ਼ ਮੈਂਡੀ ਬਰਾੜ ਦਾ ਮੋਗਾ ਦੇ ਰਹਿਣ ਵਾਲੇ ਹਰਵਿਪਨਜੀਤ ਸਿੰਘ ਦੇ ਨਾਲਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਹ ਇੰਗਲੈਂਡ ਚੱਲੇ ਗਏ
ਸੀ ।

ਪਿਛਲੇ 2 ਦਹਾਕਿਆਂ ਤੋਂ ਮਹਿੰਦਰ ਕੌਰ ਬਰਾੜ ਇੰਗਲੈਂਡ ਦੇ ਮੇਡੇਨਹੇਟ ਤੋਂ ਚੋਣ ਲੜ ਰਹੇ ਹਨ ਅਤੇ ਲਗਾਤਾਰ ਜਿੱਤ ਦੇ ਆ ਰਹੇ ਹਨ। ਡਿਪਟੀ ਮੇਅਰ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਮੈਂਡੀ ਬਰਾੜ ਨੇ ਕਿਹਾ ਮੈਨੂੰ ਜੋ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ। ਬੀਤੇ ਦਿਨੀ ਤਰਨ ਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਢਿੱਲੋਂ ਬਰਤਾਨੀਆ ਦੇ ਸਲੋਹ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਸਨ। ਸਲੋਹ ਵਿੱਚ ਕੰਜ਼ਰਵੇਟਿਵ ਅਤੇ ਲਿਬਰਲ ਡੈਮੋਕਰੇਟਸ ਪਾਰਟੀ ਦਾ ਗਠਜੋੜ ਹੈ।

ਬਲਵਿੰਦਰ ਢਿੱਲੋਂ ਤਰਨ ਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ, ਜੋ ਕਿ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਸਲੋਹ ਦੇ ਮੇਅਰ ਦਫ਼ਤਰ ਵਿੱਚ ਹੋਈ ਮੇਅਰ ਚੋਣ ਦੌਰਾਨ ਕੌਂਸਲਰ ਢਿੱਲੋਂ ਨੇ ਲੇਬਰ ਦੇ ਕੌਂਸਲਰ ਡਾਰ ਨੂੰ ਹਰਾਇਆ। ਇਸ ਮੌਕੇ ਲੇਬਰ ਪਾਰਟੀ ਦੇ 18 ਕੌਂਸਲਰਾਂ ਵਿਚੋਂ 16 ਮੈਂਬਰ ਹੀ ਹਾਜ਼ਰ ਰਹੇ।

ਇਹ ਵੀ ਪੜ੍ਹੋ –   CM ਕੇਜਰੀਵਾਲ ਦਾ ਪਹਿਲੀ ਵਾਰ ਮਾਲੀਵਾਲ ‘ਤੇ ਵੱਡਾ ਬਿਆਨ ! ਪੀੜਤ MP ਨੇ LG ਨੂੰ ਫੋਨ ਕਰਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ