ਬਿਉਰੋ ਰਿਪੋਰਟ : ਜਗਰਾਓ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਘਰੇਲੂ ਹਿੰਸਾ ਵਿਵਾਦ ਦੇ ਚੱਲਦੇ ਇੱਕ ਸ਼ਖਸ ਨੇ ਆਪਣੇ ਆਪ ਨੂੰ ਅੱਗ ਲਾ ਲਈ । ਜਿਸ ਦੇ ਬਾਅਦ ਸਦਨ ਥਾਣਾ ਪੁਲਿਸ ਨੇ ਗੰਭੀਰ ਹਾਲਤ ਵਿੱਚ ਉਸ ਸ਼ਖਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਪਰ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਦਲਜੀਤ ਸਿੰਘ ਨੂੰ ਥੱਪੜ ਮਾਰੇ ਸਨ ਜਿਸ ਦੇ ਬਾਅਦ ਹੀ ਉਸ ਨੇ ਬੋਤਲ ਵਿੱਚ ਪੈਟਰੋਲ ਭਰਿਆ ਅਤੇ ਥਾਣੇ ਵਿੱਚ ਹੀ ਤੇਲ ਪਾਕੇ ਆਪਣੇ ਆਪ ਨੂੰ ਅੱਗ ਲੱਗਾ ਲਈ ।
ਪਤਨੀ ਦੇ ਨਾਲ ਘਰੇਲੂ ਝਗੜਾ ਸੀ
ਜਾਣਕਾਰੀ ਦੇ ਮੁਤਾਬਿਕ ਪਿੰਡ ਪਬਿਆ ਦੇ ਰਹਿਣ ਵਾਲੇ ਦਲਜੀਤ ਸਿੰਘ ਦਾ ਆਪਣੀ ਪਤਨੀ ਦਾ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ । ਜਿਸ ਦੇ ਕਾਰਨ ਦੋਵਾਂ ਪੱਖਾਂ ਨੂੰ ਸਦਰ ਥਾਣੇ ਬੁਲਾਇਆ ਸੀ । ਇਸ ਦੌਰਾਨ ਕਿਸੇ ਗੱਲ ਨੂੰ ਲੈਕੇ ਬਹਿਸ ਹੋਈ ਜਿਸ ਦੇ ਬਾਅਦ ਦਲਜੀਤ ਸਿੰਘ ਨੇ ਆਪਣੇ ਆਪ ਨੂੰ ਅੱਗ ਲੱਗਾ ਲਈ। 6 ਮਹੀਨੇ ਪਹਿਲਾਂ ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਦੇ ਢਿੱਲੋ ਭਰਾਵਾਂ ਦਾ ਮਾਮਲਾ ਵੀ ਸਾਹਮਣੇ ਆਇਆ ਸੀ । SHO ਨਵਦੀਪ ਸਿੰਘ, ਲੇਡੀ ਕਾਂਸਟੇਬਲ ਜੀਵਨਜੋਤ ਕੌਰ ਤੇ ਏ ਐਸ ਆਈ ਬਲਵਿੰਦਰ ਕੁਮਾਰ ਸਮੇਤ ਪੁਲਿਸ ਸਟਾਫ ਨੇ ਮਾਨਵਜੀਤ ਸਿੰਘ ਢਿੱਲੋਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਦੋਵੇ ਭਰਾਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ । ਕਾਫੀ ਦਿਨਾਂ ਬਾਅਦ ਦੋਵਾਂ ਦੀ ਮ੍ਰਿਤਕ ਦੇ ਮਿਲਿਆ ਸਨ । ਇਸ ਮਾਮਲੇ ਵਿੱਚ SHO ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ । SHO ਨਵਦੀਪ ਸਿੰਘ ਲੰਮੇ ਸਮੇਂ ਤੱਕ ਫਰਾਰ ਸੀ । ਸੁਪਰੀਮ ਕੋਰਟ ਤੋਂ ਉਸ ਨੂੰ ਜ਼ਮਾਨਤ ਮਿਲੀ ਸੀ ।