Punjab

ਜਗਰਾਉਂ ਆਪ MLA ਕੋਠੀ ਵਿਵਾਦ ‘ਚ ਨਵਾਂ ਮੋੜ !

ਬਿਊਰੋ ਰੋਪੋਰਟ : ਜਰਗਾਉਂ ਦੀ ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ‘ਤੇ ਕੋਠੀ ਕਬਜ਼ੇ ਮਾਮਲੇ ਵਿੱਚ ਲੱਗੇ ਇਲਜ਼ਾਮਾਂ ਵਿੱਚ ਨਵਾਂ ਮੋੜ ਆ ਗਿਆ ਹੈ। ਇੱਕ NRI ਬਜ਼ੁਰਗ ਮਹਿਲਾ ਅਮਰਜੀਤ ਕੌਰ ਅਤੇ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਨੇ ਖੁਦ ਨੂੰ ਕੋਠੀ ਦਾ ਅਸਲ ਮਾਲਿਕ ਦੱਸਿਆ ਸੀ। ਜਾਂਚ ਦੌਰਾਨ ਪੁਲਿਸ ਨੇ ਅਸ਼ੋਕ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੋਠੀ 25 ਹਜ਼ਾਰ ਰੁਪਏ ਮਹੀਨਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਦਿੱਤੀ ਸੀ, ਇਸ ਦੌਰਾਨ ਉਸ ਨੂੰ ਪਤਾ ਚੱਲਿਆ ਕਿ ਅਸ਼ੋਕ ਕੁਮਾਰ ਨੇ 21 ਮਈ 2005 ਦੀ ਵਸੀਕਾ ਨੰਬਰ 3701 ਦੇ ਜ਼ਰੀਏ ਜਾਅਲੀ ਪਾਵਰ ਆਫ ਅਟਾਰਨੀ ਰਜਿਸਟ੍ਰੀ ਕਰਾਕੇ ਦਿੱਤੀ ਹੈ । ਮਾਲ ਵਿਭਾਗ ਵਿੱਚ ਇਸ ਦਾ ਕੋਈ ਰਿਕਾਰਡ ਨਹੀਂ ਹੈ ।

ਅਸ਼ੋਕ ਕੁਮਾਰ ਨੇ ਨਹੀਂ ਦਿੱਤਾ ਜਵਾਬ

ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਜਦੋਂ ਅਸ਼ੋਕ ਤੋਂ ਇਸ ਸਬੰਧ ਵਿੱਚ ਪੁੱਛਿਆ ਤਾਂ ਉਸ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ। ਉਸੇ ਸਮੇਂ ਉਸ ਨੂੰ ਪਤਾ ਚੱਲਿਆ ਕਿ ਮੋਗਾ ਦੀ NRI ਅਮਰਜੀਤ ਕੌਰ ਵੀ ਉਸ ਦੇ ਖਰੀਦੇ ਹੋਏ ਪਲਾਟ ‘ਤੇ ਆਪਣਾ ਹੱਕ ਜਤਾ ਰਹੀ ਹੈ । NRI ਅਮਰਜੀਤ ਨੇ ਵੀ ਉਸ ਨੂੰ ਤਸਲੀ ਬਖ਼ਸ਼ ਜਵਾਬ ਨਹੀਂ ਦਿੱਤਾ,ਅਮਰਜੀਤ ਕੌਰ ਨੂੰ ਪੰਚਾਇਤ ਵਿੱਚ ਬੈਠ ਕੇ ਮਾਮਲਾ ਹੱਲ ਕਰਨ ਦੇ ਲਈ ਕਿਹਾ ਪਰ ਉਹ ਨਹੀਂ ਮੰਨੀ।

ਕਰਮ ਸਿੰਘ ਦੇ ਮੁਤਾਬਿਕ ਉਸ ਨੂੰ ਪਤਾ ਚੱਲਿਆ ਕਿ ਅਸ਼ੋਕ ਕੁਮਾਰ ਅਮਰਜੀਤ ਕੌਰ ਨੂੰ ਖੁਦ ਮੁਖਤਿਆਰ ਦੱਸ ਰਿਹਾ ਹੈ ਜੋ ਮਾਲ ਵਿਭਾਗ ਵਿੱਚ ਸਾਬਿਤ ਨਹੀਂ ਹੋ ਰਿਹਾ ਹੈ। ਕਰਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲ 13,6000 ਰੁਪਏ ਦੀ ਧੋਖਾਧਰੀ ਹੋਈ ਹੈ । ਕਰਮ ਸਿੰਘ ਨੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਅਸ਼ੋਕ ਕੁਮਾਰ ‘ਤੇ ਫੌਰਨ ਕਾਰਵਾਈ ਕੀਤੀ ਜਾਵੇ,ਕਿਉਂਕਿ ਉਹ ਵਿਦੇਸ਼ ਜਾਣ ਦੀ ਫਿਰਾਕ ਵਿੱਚ ਹੈ।

ਜੋ ਵੀ ਗਲਤ ਹੋਵੇ ਉਸ ਦੇ ਖਿਲਾਫ ਕਾਰਵਾਈ ਹੋਵੇ

MLA ਸਰਬਜੀਤ ਕੌਰ ਮਾਣੂਕੇ ਨੇ ਕਿਹਾ ਉਨ੍ਹਾਂ ਨੇ ਕਰਮ ਸਿੰਘ ਕੋਲੋ ਕੋਠੀ ਕਿਰਾਏ ‘ਤੇ ਲਈ ਸੀ । ਉਸ ਨੂੰ ਚਾਬੀਆਂ ਵਾਪਸ ਕਰ ਦਿੱਤੀਆਂ। ਕਰਮ ਸਿੰਘ,ਅਸ਼ੋਕ ਕੁਮਾਰ ਜਾਂ NRI ਅਮਰਜੀਤ ਕੌਰ ਜੋ ਵੀ ਅਸਲ ਮਾਲਿਕ ਹੈ,ਪੁਲਿਸ ਜਾਂਚ ਦੇ ਦੌਰਾਨ ਉਸ ਨੂੰ ਚਾਬੀਆਂ ਸੌਂਪ ਸਕਦੀ ਹੈ,ਜੋ ਵੀ ਗਲਤ ਵਿਅਕਤੀ ਹੋਵੇ ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।