Punjab

ASI ਦੀ ਦਰਦਨਾਕ ਮੌਤ,2 ਹੋਰ ਸਾਥੀ ਬੁਰੀ ਤਰ੍ਹਾਂ ਜਖਮੀ ! ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ

ਬਿਉਰੋ ਰਿਪੋਰਟ : ਪੰਜਾਬ ਪੁਲਿਸ ਦੇ ਤਿੰਨ ਮੁਲਾਜ਼ਮਾਂ ਨਾਲ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ । ਜਗਰਾਉਂ ਦੇ ਸਿੱਧਵਾਂ ਬੇਟ ਥਾਣੇ ਵਿੱਚ ਤਾਇਨਾਤ ASI ਆਪਣੇ 2 ਹੋਰ ਸਾਥੀਆਂ ਦੇ ਨਾਲ ਡਿਊਟੀ ‘ਤੇ ਜਾ ਰਿਹਾ ਸੀ । ਇਸੇ ਦੌਰਾਨ ਸੜਕ ਹਾਦਸੇ ਵਿੱਚ ਕਾਰ ਪਲਟ ਗਈ ਅਤੇ ASI ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਜਦਕਿ 2 ਹੋਰ ਸਾਥੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਮ੍ਰਿਕਤ ASI ਦੀ ਪਛਾਣ ਨਸੀਬ ਚੰਦ ਦੇ ਰੂਪ ਵਿੱਚ ਹੋਈ ਹੈ ।

ਜਾਣਕਾਰੀ ਦੇ ਮੁਤਾਬਿਕ ASI ਨਸੀਬ ਚੰਦ ਸਿੱਧਵਾ ਬੇਟ ਤੋਂ ਜਗਰਾਉਂ ਵੱਲ ਜਾ ਰਿਹਾ ਸੀ,ਇੱਕ ਪੁਆਇੰਟ ‘ਤੇ ਉਸ ਦੀ ਅੱਖਾਂ ਵਿੱਚ ਰੋਸ਼ਨੀ ਪਈ ਅਤੇ ਉਹ ਕਾਰ ‘ਤੇ ਕਾਬੂ ਨਹੀਂ ਰੱਖ ਸਕਿਆ,ਜਿਸ ਕਾਰਨ ਗੱਡੀ ਸਿੱਧਾ ਦਰੱਖਤ ਦੇ ਨਾਲ ਜਾਕੇ ਟਕਰਾਈ । ASI ਨਸੀਬ ਚੰਦ ਗੰਭੀਰ ਜਖ਼ਮੀ ਹੋ ਗਿਆ,ਜਿਸ ਨੂੰ ਪਹਿਲਾ ਜਗਰਾਉਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ,ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ।

ਦਰਅਸਲ ਗੱਡੀ ਦੀ ਲਾਈਟ ਹਾਈਬੀਮ ‘ਤੇ ਸੀ ਜਿਸ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ । ASI ਨਸੀਬ ਚੰਦ ਦੀ ਅੱਖਾਂ ਵਿੱਚ ਸਿੱਧਾ ਰੋਸ਼ਨੀ ਗਈ ਜਿਸ ਵਿੱਚ ਵਜ੍ਹਾ ਕਰਕੇ ਅੱਖਾਂ ਦੇ ਸਾਹਮਣੇ ਹਨੇਰਾ ਹੋ ਗਿਆ ਅਤੇ ਬੈਲੰਸ ਵਿਗੜ ਗਿਆ । ਹਾਈਬੀਮ ‘ਤੇ ਗੱਡੀ ਚਲਾਉਣਾ ਬੈਨ ਹੈ,ਟਰੈਫਿਕ ਪੁਲਿਸ ਇਸ ਨੂੰ ਲੈਕੇ ਅਕਸਰ ਚਲਾਨ ਵੀ ਕੱਟ ਦੀ ਹੈ । ਪਰ ਕਿਸੇ ਦੀ ਲਾਪਰਵਾਹੀ ਕਾਰਨ ASI ਦੀ ਜਾਨ ਚੱਲੀ ਗਈ ।