Punjab

ਡੱਲੇਵਾਲ ਦੀ ਮੁੱਖ ਮੰਤਰੀ ਨੂੰ ਚੇਤਾਵਨੀ! ਪੰਜਾਬੀਆਂ ਜੇ ਕਬੂਲ ਕੀਤੀ ਵੰਗਾਰ ਤਾਂ ਸੋਚੋ ਕੀ ਬਣੇਗਾ

ਬਿਉਰੋ ਰਿਪੋਰਟ – ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਬੁੱਢੇ ਨਾਲੇ ਦੀ ਘਟਨਾ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤੀਕ ਐਮ ਐਸ ਪੀ ਦਾ ਮੋਰਚਾ ਫਤਿਹ ਕਰਕੇ ਬੁੱਢੇ ਨਾਲੇ ਵੱਲ ਹੋਵੇਗਾ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਘਟਨਾ ਬਹੁਤ ਹੀ ਚਿੰਤਾ ਜਨਕ ਹੈ। ਡੱਲੇਵਾਲ ਨੇ ਕਿਹਾ ਕਿ ਸਰਕਾਰ ਅੰਦੋਲਨ ਕਾਰੀਆਂ ਨੂੰ ਹਮੇਸ਼ਾ ਰੋਕਦੀਆਂ ਹਨ ਪਰ ਜੋ ਰੂਪ ਉਸ ਦਿਨ ਅੰਦੋਲਨਕਾਰੀਆਂ ਨੂੰ ਰੋਕਣ ਲਈ ਅਪਣਾਇਆ ਗਿਆ ਹੈ,ਉਹ ਸਚਮੁੱਚ ਹੀ ਚਿੰਤਾਜਨਕ ਹੈ। ਡੱਲੇਵਾਲ ਨੇ ਕਿਹਾ ਕਿ ਕਈ ਲੋਕ ਲੜਾਈ ਲੜਕੇ ਗੰਦੇ ਪਾਣੀ ਨੂੰ ਸਾਫ ਪਾਣੀ ਵਿਚ ਪੈਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਪਰ ਕਈ ਲੋਕ ਉਨ੍ਹਾਂ ਨੂੰ ਰਾਜਨੀਤੀਕ ਰੰਗ ਦੇ ਰਹੇ ਹਨ ਪਰ ਸਚਾਈ ਇਹ ਹੈ ਕਿ ਸਾਰੀ ਮਾਲਵਾ ਬੈਲਟ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਲੋਕ ਪਿਛਲੇ 40 ਸਾਲਾਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਇਸ ਕਾਰਨ ਹੀ ਕੈਂਸਰ ਫੈਲ ਰਿਹਾ ਹੈ ਅਤੇ ਇਸੇ ਗੰਦੇ ਪਾਣੀ ਦੀ ਦੇਣ ਕਰਕੇ ਹੀ ਮਾਲਵੇ ਤੋਂ ਕੈਂਸਰ ਟਰੇਨ ਭਰਕੇ ਬਠਿੰਡੇ ਤੋਂ ਬੀਕਾਨੇਰ ਨੂੰ ਜਾਂਦੀ ਹੈ। ਬਠਿੰਡਾ ਅਤੇ ਮਾਨਸਾ ਦੇ ਲੋਕ ਕੋਲ ਨਦੀਆਂ ਅਤੇ ਨਹੀਰਾਂ ਦਾ ਪਾਣੀ ਹੀ ਮੁੱਖ ਸਰੋਤ ਹੈ। ਡੱਲੇਵਾਲ ਨੇ ਕਿਹਾ ਕਿ ਜੋ ਲੋਕ ਬੁੱਢੇ ਨਾਲੇ ਦੇ ਹੱਲ ਲਈ ਲੜਾਈ ਲੜ ਰਹੇ ਹਨ ਉਨ੍ਹਾਂ ਦੀ ਮੰਗ ਬਿਲਕੁਲ ਜਾਇਜ਼ ਹੈ ਭਾਵੇ ਕਿ ਉਨ੍ਹਾਂ ਵਿਚੋਂ ਕਈ ਲੋਕ ਆਪਣੀ ਰਾਜਨੀਤੀ ਹੀ ਕਿਉਂ ਨਾ ਚਮਕਾਉਣੀ ਚਾਹੁੰਦੇ ਹੋਣ। ਡੱਲੇਵਾਲ ਨੇ ਕਿਹਾ ਕਿ ਜੋ ਲੋਕ ਲਲਕਾਰ ਕੇ ਨਾਲੇ ਵਿਚ ਗੰਦਾ ਪਾਣੀ ਪਾਉਣਾ ਚਾਹੁੰਦੇ ਹਨ ਉਹ ਸਰਕਾਰ ਦੀ ਸਰਪ੍ਰਸਤੀ ਹੇਠ ਲਲਕਾਰੇ ਮਾਰ ਕੇ ਪਾਣੀ ਪਾ ਰਹੇ ਹਨ। 

ਗੰਦਾ ਪਾਣੀ ਪਾਉਣ ਵਾਲੇ ਲਲਕਾਰ ਰਹੇ ਹਨ ਪਰ ਮੁੱਖ ਮੰਤਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਡੱਲੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਿਆਨ ਦੇਣ ਲਈ ਕਿਹਾ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਧਿਆਨ ਨਾ ਦਿੱਤਾ ਤਾਂ ਪੰਜਾਬੀ ਪ੍ਰਵਾਸੀਆਂ ਵੱਲੋਂ ਦਿੱਤੀ ਵੰਗਾਰ ਨੂੰ ਕਬੂਲ ਕਰਕੇ ਭਿੜ ਵੀ ਸਕਦੇ ਹਨ ਅਤੇ ਉਸ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਡੱਲੇਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਪੰਜਾਬੀਆਂ ਨੇ ਪ੍ਰਵਾਸੀਆਂ ਦੀ ਵੰਗਾਰ ਕਬੂਲ ਕਰਕੇ ਜੇਕਰ ਸਿੱਧੇ ਹੋਏ ਤਾਂ ਕੀ ਤੁਸੀਂ ਪੰਜਾਬ ਤੇ ਰਾਜ ਕਰ ਸਕਦੇ ਹੋ? ਡੱਲੇਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਹੁਣ ਸਥਿਤੀ ਨਾ ਸਾਂਭੀ ਤਾਂ ਸੂਬੇ ਵਿਚ ਰਾਸ਼ਟਰਪਤੀ ਰਾਜ ਲਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਪ੍ਰਵਾਸੀ ਤੇ ਇੰਡਸਟਰੀ ਵਾਲੇ ਨਾਲ ਲ਼ੜਾਈ ਨਹੀਂ ਹੈ ਪਰ ਜੇਕਰ ਕੋਈ ਲਲਕਾਰ ਕੇ ਕਏ ਕਿ ਮੈਂ ਗੰਦਾ ਪਾਣੀ ਪਾਵਾਂਗਾ ਇਹ ਪੰਜਾਬੀਆਂ ਨੂੰ ਪ੍ਰਵਾਨ ਨਹੀਂ। ਡੱਲੇਵਾਲ ਨੇ ਕਿਹਾ ਕਿਜੇਕਰ ਇਹ ਮੋਰਚਾ ਅਸੀਂ ਜਿਊਂਦੀਆਂ ਪੂਰਾ ਕਰ ਲਿਆ ਤਾਂ ਅਸੀਂ ਐਸ ਕੇ ਐਮ ਗੈਰ ਰਾਜਨੀਤੀਕ ਬੁੱਢੇ ਨਾਲੇ ਵੱਲ ਵੀ ਹੋਵੇਗੇ। ਪਰ ਤੁਹਾਡੀ ਕਰਤੂਤ ਨੇ ਸਾਨੂੰ ਮਜ਼ਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ – 80 ਦੇ ਕਰੀਬ ਕਿਸਾਨਾਂ ‘ਤੇ ਹੋਇਆ ਮਾਮਲਾ ਦਰਜ! ਗੈਸ ਪਾਈਪ ਲਾਈਨ ਦਾ ਵਿਰੋਧ ਕਰਨਾ ਪਿਆ ਮਹਿੰਗਾ