ਬਿਉਰੋ ਰਿਪੋਰਟ – ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal) ਦੇ ਮਰਨ ਵਰਤ ਨੂੰ ਅੱਜ 53ਵਾਂ ਦਿਨ ਹੈ । ਡਾਕਟਰਾਂ ਦੇ ਮੁਤਾਬਿਕ ਡੱਲੇਵਾਲ ਦਾ ਵਜ਼ਨ 20 ਕਿਲੋ ਘੱਟ ਹੋਇਆ ਹੈ । ਜਦੋਂ ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਵਜ਼ਨ 86 ਕਿਲੋ 950 ਗਰਾਮ ਸੀ ਜਦਕਿ ਹੁਣ ਇਹ ਘੱਟ ਕੇ 66 ਕਿਲੋ 400 ਗਰਾਮ ਰਹਿ ਗਿਆ ਹੈ । ਉਧਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਝੂਠ ਬੋਲ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਸਾਨੂੰ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਦੇ ਵਕੀਲ ਸੁਪਰੀਮ ਵਿੱਚ ਡੱਲੇਵਾਲ ਦੀ ਤਬੀਅਤ ਵਿੱਚ ਸੁਧਾਰ ਹੋਣ ਦੀ ਗੱਲ ਕਹਿ ਰਹੇ ਹਨ । ਕਿਸਾਨ ਆਗੂਆਂ ਨੇ ਪੁੱਛਿਆ ਕਿ ਭੁੱਖ ਹੜਤਾਲ ‘ਤੇ ਬੈਠਣ ਨਾਲ ਸਿਹਤ ਸੁਧਰ ਦੀ ਹੈ ਵਿਗੜ ਦੀ ਹੈ । ਉਨ੍ਹਾਂ ਨੇ ਕਿਹਾ ਜੇਕਰ ਵਕੀਲਾਂ ਦੇ ਮੁਤਾਬਿਕ ਭੁੱਖ ਹੜਤਾਲ ‘ਤੇ ਬੈਠੇ ਸਖਸ ਦੀ ਸਿਹਤ ਸੁਧਰ ਦੀ ਹੈ ਤਾਂ ਦੇਸ਼ ਭਰ ਦੇ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਅਨਸ਼ਨ ‘ਤੇ ਬਿਠਾ ਦੇਣਾ ਚਾਹੀਦਾ ਹੈ ।
ਕਿਸਾਨਾਂ ਵੱਲੋਂ ਜਾਰੀ ਡੱਲੇਵਾਲ ਦੀ ਤਾਜ਼ਾ ਮੈਡੀਕਲ ਰਿਪੋਰਟ ਵਿੱਚ ਕਿਡਨੀ ਤੇ ਲੀਵਰ ਦੇ ਟੈਸਟ ਨਤੀਜੇ 1.75 ਹਨ ਜੋ ਆਮ ਨਾਲੋ 1.00 ਤੋਂ ਵੀ ਘੱਟ ਹੋਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਜਾਣਬੁਝ ਕੇ ਸੁਪਰੀਮ ਕੋਰਟ ਨੂੰ ਉਨ੍ਹਾਂ ਟੈਸਟ ਰਿਪੋਰਟ ਦੱਸ ਦੀ ਹੈ ਜਿਸ ਵਿੱਚ ਕਮੀ ਆਉਣ ਵਿੱਚ ਜ਼ਿਆਦਾ ਸਮੇਂ ਲੱਗ ਦਾ ਹੈ।
ਉਦਾਹਰਣ ਵਜੋਂ ਰੈੱਡ ਬਲਡ ਸੈੱਲ ਵਿੱਚ ਹੀਮੋ ਗਰੋਬਿਨ ਹੁੰਦਾ ਹੈ ਅਤੇ ਉਸ ਦਾ ਔਸਤ ਸਮੇਂ 120 ਦਿਨ ਹੁੰਦਾ ਹੈ ਇਸੇ ਲਈ 52 ਦਿਨ ਭੁੱਖ ਹੜਤਾਲ ਨਾਲ ਹੀਮਗਲੋਬਿਨ ਵਿੱਚ ਗਿਰਾਵਟ ਨਹੀਂ ਆਉਂਦੀ ਹੈ । ਕਿਸਾਨਾਂ ਨੇ ਕਿਹਾ ਕੀਟੋਨ ਬਾਡੀ ਟੈਸਟ ਦੀ ਗੱਲ ਕਰੀਏ ਤਾਂ ਆਮ ਸ਼ਖਸ ਵਿੱਚ ਕੀਟੋਨ 0.02-0.27 ਦੇ ਵਿਚਾਲੇ ਹੋਣੇ ਚਾਹੀਦੇ ਹਨ ਪਰ ਜਗਜੀਤ ਸਿੰਘ ਡੱਲੇਵਾਲ ਦਾ ਨਤੀਜਾ 6.50 ਤੋਂ ਜ਼ਿਆਦਾ ਆ ਰਿਹਾ ਹੈ । ਪਰ ਇਹ ਟੈਸਟ ਸੁਪਰੀਮ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ।