India Punjab

ਮਰਨ ਵਰਤ ਦੇ 46ਵੇਂ ਦਿਨ ਡੱਲੇਵਾਲ ਦਾ PM ਮੋਦੀ ਦੇ ਨਾਂ ਵੀਡੀਓ ਮੈਸੇਜ !

ਬਿਉਰੋ ਰਿਪੋਰਟ – 46ਵੇਂ ਦਿਨ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ (Jagjeet Singh Dhallawal)ਨੇ ਮੁੜ ਤੋਂ ਵੀਡੀਓ ਮੈਸੇਜ ਜਾਰੀ ਕੀਤਾ ਹੈ । ਇਹ ਸੁਨੇਹਾ ਪੰਜਾਬ ਬੀਜੇਪੀ ਦੇ ਲਈ ਹੈ,ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਤੁਸੀਂ ਮੇਰਾ ਮਰਨ ਵਰਤ ਤੋੜਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ (Sri Akal Takhat) ਕੋਲ ਜਾ ਰਹੇ ਹੋ ਜਦਕਿ ਤੁਹਾਨੂੰ ਪ੍ਰਧਾਨ ਮੰਤਰੀ ਮੋਦੀ (PM Narinder Modi) ਕੋਲ ਜਾਣਾ ਚਾਹੀਦਾ ਹੈ ।

ਡੱਲੇਵਾਲ ਨੇ ਕਿਹਾ ਜੇਕਰ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣ ਤਾਂ ਅਸੀਂ ਮਰਨ ਵਰਤ ਤੋੜ ਦੇਵਾਂਗੇ । ਸਿਰਫ਼ ਇੰਨਾਂ ਹੀ ਨਹੀਂ ਡੱਲੇਵਾਲ ਨੇ ਕਿਹਾ ਤੁਹਾਨੂੰ ਉੱਪ ਰਾਸ਼ਟਰਪਤੀ ਕੋਲ ਜਾਣਾ ਚਾਹੀਦਾ ਹੈ ਜਿੰਨਾਂ ਨੇ ਸਾਡੀਆਂ ਮੰਗਾਂ ਹੀ ਹਮਾਇਤ ਕੀਤੀ ਹੈ ।

ਦਰਅਸਲ 2 ਦਿਨ ਪਹਿਲਾਂ ਪੰਜਾਬ ਬੀਜੇਪੀ ਕਿਸਾਨ ਵਿੰਗ ਦੇ ਪ੍ਰਧਾਨ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂ ਇੱਕ ਚਿੱਠੀ ਸੌਂਪੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਿੱਖ ਧਰਮ ਵਿੱਚ ਮਰਨ ਵਰਤ ਦੀ ਕੋਈ ਥਾਂ ਨਹੀਂ ਇਸ ਲਈ ਜਥੇਦਾਰ ਸਾਹਿਬ ਡੱਲੇਵਾਲ ਨੂੰ ਮਰਨ ਵਰਤ ਤੋੜ ਦਾ ਆਦੇਸ਼ ਦੇਣ ।

ਬੀਜੇਪੀ ਕਿਸਾਨ ਵਿੰਗ ਦੀ ਇਸ ਮੰਗ ‘ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਨ੍ਹਾਂ ਨੇ ਕਿਹਾ ਸੀ ਕਿ ਹਾਲਾਂਕਿ ਸਿੱਖ ਧਰਮ ਵਿੱਚ ਵਰਤ ਨੂੰ ਸਹੀ ਨਹੀਂ ਦੱਸਿਆ ਗਿਆ ਹੈ ਪਰ ਇਹ ਜਾਇਜ਼ ਮੰਗਾਂ ਨੂੰ ਲੈ ਕੇ ਕਰੋੜਾਂ ਕਿਸਾਨਾਂ ਦੀ ਲੜਾਈ ਹੈ । ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ।