ਸ਼ਾ ਰਪ ਸ਼ੂ ਟਰ ਜੱਗੂ ਭਗਵਾਨਪੁਰੀਆ ਨੇ ਰੂਪਾ ਅਤੇ ਮੰਨੂ ਦੇ ਲਈ ਫੇਸਬੁੱਕ ‘ਤੇ ਪੋਸਟ ਪਾਈ
‘ਦ ਖ਼ਾਲਸ ਬਿਊਰੋ : 20 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ 2 ਸ਼ਾਰਪ ਸ਼ੂਟਰ ਜਗਰੂਰ ਰੂਪਾ ਅਤੇ ਮਨਪ੍ਰੀਤ ਮਨੂੰ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਸੀ। ਮੂਸੇਵਾਲਾ ਦੇ ਕ ਤਲ ਵਿੱਚ ਗੈਂ ਗਸਟਰ ਜੱਗੂ ਭਗਵਾਨਪੁਰੀਆਂ ਦਾ ਵੀ ਵੱਡਾ ਰੋਲ ਸਾਹਮਣੇ ਆਇਆ ਸੀ। ਰੂਪਾ ਅਤੇ ਮਨੂੰ ਦੋਵੇਂ ਭਗਵਾਨਪੁਰੀਆ ਦੇ ਹੀ ਸ਼ਾਰਪ ਸ਼ੂਟਰ ਸਨ ਹੁਣ ਜਦੋਂ ਉਨ੍ਹਾਂ ਦਾ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਗਿਆ ਹੈ ਤਾਂ ਉਸ ਦੇ ਫੇਸਬੁਕ ਐਕਾਉਂਟ ਤੋਂ ਇੱਕ ਪੋਸਟ ਪਾਈ ਗਈ ਹੈ ਜਿਸ ਨੂੰ ਲੈ ਕੇ ਕਈ ਸਵਾਲ ਵੀ ਖੜੇ ਹੋ ਰਹੇ ਹਨ।
ਰੂਪਾ ਅਤੇ ਮਨੂੰ ਲਈ ਭਗਵਾਨਪੁਰੀਆ ਦੀ ਪੋਸਟ
ਪੰਜਾਬ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਤੋਂ ਟਰਾਂਸਜ਼ਿਟ ਰਿਮਾਂਡ ‘ਤੇ ਲੈਕੇ ਆਈ ਸੀ। ਪੁਲਿਸ ਦੀ ਗਿਰਫ਼ਤ ਵਿੱਚ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਜੱਗੂ ਦੇ ਨਾਂ ‘ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਪੁਲਿਸ ਮੁਕਾਬਲੇ ਵਿੱਚ ਮਾ ਰੇ ਗਏ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਪੋਸਟ ਵਿੱਚ ਲਿਖਿਆ ਹੈ ‘ਕਿ ਦੋਵੇ ਸਾਡੇ ਹਮੇਸ਼ਾ ਦਿਲ ਵੀ ਵਸਦੇ ਰਹਿਣਗੇ, ਰੂਪਾ ਅਤੇ ਮਨੂੰ ਸਾਡੇ ਸ਼ੇਰ ਭਰਾ ਨੇ, ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ। ਉਹ ਹਮੇਸ਼ਾ ਦਿਲ ਵਿੱਚ ਵਸ ਦੇ ਰਹਿਣਗੇ, ਜੋ ਵੀ ਹੋਇਆ ਬਹੁਤ ਬੁਰਾ ਹੋਇਆ। ਸਾਡੇ ਦੋਵੇ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ,ਦੋਵਾਂ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਥਾਂ ਦੇਵੇ। ਇੰਨਾਂ ਭਰਾਵਾਂ ਦਾ ਘਾਟਾ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ । ਇਸ ਪੋਸਟ ‘ਤੇ ਵੱਡਾ ਸਵਾਲ ਇਹ ਹੈ ਕਿ ਜੇ ਲ੍ਹ ਵਿੱਚ ਰਹਿੰਦੇ ਹੋਏ ਜੱਗੂ ਵੱਲੋਂ ਇਹ ਪੋਸਟ ਕਿਵੇਂ ਪਾਈ ਗਈ, ਕਿ ਇੰਨੀ ਸਖ਼ਤੀ ਦੇ ਬਾਵਜੂਦ ਜੱਗੂ ਭਗਵਾਨਪੁਰੀਆ ਕੋਲ ਫੋਨ ਹੈ ? ਕੀ ਜੱਗੂ ਦਾ ਕੋਈ ਸਾਥੀ ਗੈਂ ਗਸਟਰ ਉਸ ਵੱਲੋਂ ਪੋਸਟ ਕਰ ਰਿਹਾ ਹੈ। ਜੇਕਰ ਇੰਨਾਂ ਦੋਵਾਂ ਚੀਜ਼ਾ ਵਿੱਚ ਕੁਝ ਵੀ ਸੱਚ ਹੈ ਤਾਂ ਇਹ ਗੰ ਭੀਰ ਮਾਮਲਾ ਹੈ ਜਿਸ ਦੀ ਤੈਅ ਤੱਕ ਪੁਲਿਸ ਨੂੰ ਜਾਣਾ ਚਾਹੀਦਾ ਹੈ।
ਜੱਗੂ ਨੇ ਹੀ ਦੱਸਿਆ ਸੀ ਰੂਪਾ ਅਤੇ ਮਨੂੰ ਦਾ ਪਤਾ
ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਜੱਗੂ ਭਗਵਾਨਪੁਰੀਆ ਗੈਂ ਗ ਦੇ ਹੀ ਸ਼ਾਰਪ ਸ਼ੂਟਰ ਸਨ ਜਦਕਿ ਜੱਗੂ ਆਪ ਗੈਂ ਗਸਟਰ ਲਾਰੈਂਸ ਬਿਸ਼ਨੋਈ ਗੈਂ ਗ ਦਾ ਮੈਂਬਰ ਸੀ। ਜਦੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਪਲਾਨਿੰਗ ਬਣੀ ਸੀ ਤਾਂ ਜੱਗੂ ਤੋਂ ਹੀ ਲਾਰੈਂਸ ਨੇ 2 ਗੈਂ ਗਸਟਰ ਮੰਗੇ ਸਨ। ਕ ਤਲ ਤੋਂ ਬਾਅਦ ਰੂਪਾ ਅਤੇ ਮਨੂੰ ਦੋਵੇ ਜੱਗੂ ਦੇ ਸੰਪਰਕ ਵਿੱਚ ਸਨ, ਜੱਗੂ ਅਤੇ ਮੋਹਾਲੀ ਵਿੱਚ ਗੈਂ ਗਸਟਰ ਪਰਮਦਲੀਪ ਪੰਪਾ ਦੇ ਫੜੇ ਜਾਣ ਤੋਂ ਬਾਅਦ ਹੀ ਰੂਪਾ ਅਤੇ ਮਨੂੰ ਦੇ ਟਿਕਾਣਿਆਂ ਦਾ ਖੁਲਾਸਾ ਹੋਇਆ ਜਿਸ ਤੋਂ ਬਾਅਦ AGTF ਐਕਟਿਵ ਹੋਈ ਅਤੇ ਦੋਵਾਂ ਸ਼ਾਰਪ ਸ਼ੂਟਰਾਂ ਦਾ ਐਂਕਾਉਂਟਰ ਕੀਤਾ ਗਿਆ ।