The Khalas Tv Blog India ਬਲਜੀਤ ਸਿੰਘ ਦਾਦੂਵਾਲ HSGPC ਦੀ ਪ੍ਰਧਾਨਗੀ ਤੋਂ ਹੋਏ ਲਾਂਭੇ , ਜਗਦੀਸ਼ ਝੀਂਡਾ ਬਣੇ ਨਵੇਂ ਪ੍ਰਧਾਨ
India

ਬਲਜੀਤ ਸਿੰਘ ਦਾਦੂਵਾਲ HSGPC ਦੀ ਪ੍ਰਧਾਨਗੀ ਤੋਂ ਹੋਏ ਲਾਂਭੇ , ਜਗਦੀਸ਼ ਝੀਂਡਾ ਬਣੇ ਨਵੇਂ ਪ੍ਰਧਾਨ

ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(Haryana Sikh Gurdwara Parbandhak Committee) ਨੂੰ ਵੱਖਰੀ ਮਾਨਤਾ ਦੇਣ ਪਿਛੋਂ ਸਿੱਖ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ।  ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਕੈਥਲ ਵਿਖੇ ਗੁਦੁਆਰਾ ਵਿੱਚ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ,  ਜਿਸ ਵਿੱਚ  ਬਲਜੀਤ ਸਿੰਘ ਦਾਦੂਵਾਲ(baljit singh daduwal) ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੀ ਪ੍ਰਧਾਨਗੀ ਤੋਂ ਹੱਟਾ ਕੇ ਜਗਜੀਤ ਸਿੰਘ ਝੀਂਡਾ(Jagdish Singh Jhinda )ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ. ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਹਰਿਆਣਾ ਦੇ ਕੈਂਥਲ ਸਥਿਤ ਨੀਮ ਸਾਹਿਬ ਗੁਰੂਦੁਆਰਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਕ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਜਗਦੀਸ਼ ਸਿੰਘ ਝੀਂਡਾ ਨੂੰ ਐਚਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ।

ਗੁਰੂਘਰ ਵਿੱਚ ਚੱਲੀ ਕਈ ਘੰਟੇ ਲੰਬੀ ਬੈਠਕ ਤੋਂ ਬਾਅਦ ਸਰਬਸੰਮਤੀ ਨਾਲ ਝੀਂਡਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਥਾਪਿਆ ਗਿਆ। ਜ਼ਿਕਰ ਕਰ ਦਈਏ ਕਿ ਝੀਂਡਾ ਦੇ ਯਤਨਾਂ ਤੋਂ ਬਾਅਦ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਦੀ ਸਿੱਖ ਸੰਗਤ ਵਿੱਚ ਖ਼ੁਸ਼ੀ ਵੇਖੀ ਜਾ ਰਹੀ ਹੈ।

33 ਮੈਂਬਰਾਂ ਦੀ ਕਮੇਟੀ ਦੇ ਸੀਨੀਅਰ ਮੈਂਬਰ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ ਚੁਣਨ ਦਾ ਅਧਿਕਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਰੋੜਾ ਵੱਲੋਂ ਝੀਂਡਾ ਦਾ ਨਾਂਅ ਰੱਖਿਆ ਗਿਆ ਤੇ ਕਿਹਾ ਗਿਆ ਕਿ ਹੁਣ ਐਚਐਸਜੀਪੀਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਹੋਣਗੇ ਨਾ ਕਿ ਬਲਜੀਤ ਸਿੰਘ ਦਾਦੂਵਾਲ ਹੋਣਗੇ।ਝੀਂਡਾ ਨੇ ਕਿਹਾ ਕਿ ਕਮੇਟੀ ਹੁਣ ਹਰਿਆਣਾ ਦੇ ਮੁੱਖ ਨਾਲ ਮਿਲਕੇ ਕਮੇਟੀ ਦੇ ਨਵੇਂ ਫੈਸਲੇ ਬਾਰੇ ਜਾਣਕਾਰੀ ਦੇਵੇਗੀ।

ਦੂਜੇ ਬੰਨੇ ਜਥੇਦਾਰ ਦਾਦੂਵਾਲ ਨੇ  ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਾ ਤਾਂ ਗਿਣਤੀ ਹੀ ਪੂਰੀ ਸੀ।  ਉਨ੍ਹਾਂ ਕਿਹਾ ਕਿ ਅੱਜ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ ਸੀ ਜਿਸ ਵਿਚ ਕੀ ਚੋਣ ਹੋਣੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਧੜੇ ਦੀ ਮੀਟਿੰਗ ਸੀ ਜੋ ਕਿ ਇਕ ਪ੍ਰਾਈਵੇਟ ਘਰ ਵਿਚ ਹੋਈ ਜੋ ਕਿ ਗੈਰ -ਸਵਿਧਾਨਕ ਅਤੇ ਗੈਰ-ਕਾਨੂੰਨੀ ਸੀ।  ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦਾ ਇਜਲਾਸ ਬੁਲਾਇਆ ਜਾਵੇਗਾ ਫੇਰ ਉਸ ਵਿਚ ਨਿਰਣਾ ਹੋਵੇਗਾ ਕਿ ਕਿਸ ਦੀ ਚੋਣ ਹੁੰਦੀ ਹੈ .

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਕਾਨੂੰਨੀ ਲੜਾਈ 8 ਸਾਲਾਂ ਤੋਂ ਚੱਲ ਰਹੀ ਸੀ। ਜੁਲਾਈ 2014 ਵਿੱਚ ਕਾਂਗਰਸ ਸਰਕਾਰ ਨੇ ਐਚਐਸਜੀਪੀਸੀ ਦਾ ਗਠਨ ਕਰਕੇ ਐਕਟ ਨੂੰ ਮਨਜ਼ੂਰੀ ਦਿੱਤੀ ਸੀ ਤੇ ਇਸ ਲਈ 30 ਜੁਲਾਈ 2014 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਕਮੇਟੀ ਦਾ ਗਠਨ ਨਹੀਂ ਹੋਇਆ ਸੀ।

ਜ਼ਿਕਰ ਕਰ ਦਈਏ ਕਿ ਹਰਿਆਣਾ ਵਿੱਚ 27 ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਵਿੱਚੋਂ 8 ਮੁੱਖ ਗੁਰੂਘਰ ਤੇ 6 ਹਜ਼ਾਰ ਏਕੜ ਦੀ ਦੇਖਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਬਾਕੀ ਦੇ ਗੁਰੂਘਰਾਂ ਦੀ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਨ੍ਹਾਂ ਗੁਰੂਘਰਾਂ ਦਾ ਸਲਾਨਾ ਬਜਟ 400 ਕਰੋੜ ਦੱਸਿਆ ਜਾ ਰਿਹਾ ਹੈ।

 

Exit mobile version