ਬਿਉਰੋ ਰਿਪੋਰਟ : ਡਰਗ ਮਾਮਲੇ ਵਿੱਚ ਗਿਰਫਤਾਰ ਅਮੇਰਿਕਾ ਗੋਟ ਟੈਲੈਂਟ ਵਿੱਚ ਪਹੁੰਚ ਵਾਲੇ 7.6 ਫੁੱਟ ਦੇ ਜਗਦੀਪ ਸਿੰਘ ਨੂੰ ਲੈਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ । ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਦੱਸਿਆ ਹੈ ਕਿ ਜਗਦੀਪ ਦੀ ਪਤਨੀ ਨਸ਼ੇ ਦੀ ਆਦੀ ਸੀ । ਪਤਨੀ ਨੂੰ ਨਸ਼ਾ ਦੇਣ ਦੇ ਚੱਕਰ ਵਿੱਚ ਉਹ ਇਸ ਧੰਦੇ ਵਿੱਚ ਪੈ ਗਿਆ । ਪਤਨੀ ਹੁਣ ਨਸ਼ਾ ਛਡਾਉ ਕੇਂਦਰ ਵਿੱਚ ਹੈ ਅਤੇ ਉਹ ਸਲਾਖਾ ਦੇ ਪਿੱਛੇ । ਅੰਮ੍ਰਿਤਸਰ ਦੇ ਪਿੰਡ ਜਠੋਲਾ ਦੇ ਰਹਿਣ ਵਾਲੇ ਜਗਦੀਪ ਨੇ ਤਕਰੀਬਨ 21 ਸਾਲ ਪੁਲਿਸ ਕਾਂਸਟੇਬਲ ਦੇ ਤੌਰ ‘ਤੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਸਨ। ਪਤਨੀ ਦੇ ਲਈ ਨਸ਼ੇ ਦੀ ਪੂਰਤੀ ਵਾਸਤੇ ਉਸ ਨੇ ਨੌਕਰੀ ਦੇ ਦੌਰਾਨ ਹੀ ਸਮੱਗਲਿੰਗ ਸ਼ੁਰੂ ਕਰ ਦਿੱਤੀ ਸੀ । ਜਗਦੀਪ ਦੇ ਪਿਤਾ ਸੁਖਦੇਵ ਅਤੇ ਭਰਾ ਮਲਕੀਤ ਦੋਵੇ ਹੀ ਨਸ਼ਾ ਸਮੱਗਲਿੰਗ ਵਿੱਚ ਸ਼ਾਮਲ ਸਨ । ਪਿਤਾ ਜੇਲ੍ਹ ਵਿੱਚ ਹਨ ਅਤੇ ਭਰਾ ਫਰਾਰ ਹੈ। ਉਨ੍ਹਾਂ ਦੇ ਨੈੱਟਵਰਕ ਦੇ ਜ਼ਰੀਏ ਹੀ ਜਗਦੀਪ ਇਹ ਕੰਮ ਕਰਦਾ ਸੀ ।
ਜਗਦੀਪ ਨੂੰ ਨਸ਼ੇ ਤੋਂ ਫਾਇਦਾ ਹੋਣ ਲੱਗਿਆ ਤਾਂ ਉਸ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ । ਹਾਲਾਂਕਿ ਉਸ ਵੇਲੇ ਜਗਦੀਪ ਨੇ ਪਰਿਵਾਰਕ ਕਾਰਨ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਸੀ। ਇਸ ਦੇ ਬਾਅਦ ਉਹ ਪਾਕਿਸਤਾਨ ਦੇ 2 ਨਸ਼ਾ ਤਸਕਰਾਂ ਬਾਬਾ ਇਮਰਾਲ ਅਤੇ ਅਲੀ ਸ਼ਾਹ ਦੇ ਨਾਲ ਜੁੜ ਗਿਆ । ਉਹ ਹਮੇਸ਼ਾ 500 ਗਰਾਮ ਤੋਂ 1 ਕਿਲੋ ਤੱਕ ਦੀ ਖੇਪ ਮੰਗਵਾਉਂਦਾ ਸੀ ਤਾਂਕੀ ਅਸਾਨੀ ਨਾਲ ਪੰਜਾਬ ਪਹੁੰਚ ਸਕੇ ਅਤੇ ਉਹ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਪਲਾਈ ਕਰ ਸਕੇ ।
ਜਗਦੀਪ ਨੇ ਤਸਕਰੀ ਪੰਜਾਬ ਪੁਲਿਸ ਰਹਿੰਦੇ ਹੋਏ ਹੀ ਸ਼ੁਰੂ ਕਰ ਦਿੱਤੀ ਸੀ । ਨੌਕਰੀ ਛੱਡ ਦੇ ਬਾਅਦ ਉਹ ਆਪਣੇ ਲੰਮੇ ਕਦ ਦੀ ਵਜ੍ਹਾ ਕਰਕੇ ਕਾਫੀ ਮਸ਼ਹੂਰ ਸੀ । ਇਸੇ ਦੀ ਆੜ ਵਿੱਚ ਉਹ ਸਰਹੱਦ ਤੋਂ ਨਸ਼ੇ ਦੀ ਖੇਪ ਚੁੱਕ ਦਾ ਸੀ ਅਤੇ ਪੰਜਾਬ ਵਿੱਚ ਸਪਲਾਈ ਕਰਦਾ ਸੀ । ਨਾਕੇ ‘ਤੇ ਉਸ ਦੀ ਗੱਡੀ ਨੂੰ ਰੋਕਿਆ ਨਹੀਂ ਜਾਂਦਾ ਸੀ । ਪੁਲਿਸ ਦਾ ਸਾਬਕਾ ਮੁਲਾਜ਼ਮ ਹੋਣ ਦੀ ਵਜ੍ਹਾ ਕਰਕੇ ਮੁਲਾਜ਼ਮ ਵੀ ਉਸ ਦੀ ਗੱਡੀ ਨਹੀਂ ਚੈੱਕ ਕਰਦੇ ਸਨ ।
ਖਾਲਸਾ ਗਰੁੱਪ ਨਾਲ ਜੁੜ ਗਤਕਾ ਸਿੱਖਿਆ
ਜਗਦੀਪ ਨੂੰ ਉਸ ਦੇ ਲੰਮੇ ਕਦ ਦੇ ਕਾਰਨ ਹਮੇਸ਼ਾ ਫਾਇਦਾ ਮਿਲਿਆ ਹੈ । ਗਤਕਾ ਸਿਖਾਉਣ ਵਾਲੇ ਖਾਲਸਾ ਗਰੁੱਪ ਦੇ ਨਾਲ ਜੁੜ ਗਿਆ । ਗਤਕਾ ਸਿੱਖਣ ਦੇ ਬਾਅਦ 2010 ਵਿੱਚ ਉਹ ਪਹਿਲਾਂ ਇੰਡੀਆ ਗੋਟ ਟੈਲੇਂਟ ਤੱਕ ਪਹੁੰਚਿਆ । ਇਸ ਦੇ ਬਾਅਦ 2019 ਵਿੱਚ ਉਹ ਅਮੇਰਿਕਾ ਗੋਟ ਟੈਲੇਂਟ ਵਿੱਚ ਜਾਣ ਦਾ ਮੌਕਾ ਮਿਲਿਆ । ਕਰੜੀ ਮਿਹਨਤ ਨਾਲ ਉੱਚੇ ਲੰਮੇ ਕਦ ਦੇ ਚੱਲਦਿਆ ਉਹ ਨੌਜਵਾਨਾ ਦਾ ਰੋਲ ਮਾਡਲ ਵੀ ਬਣ ਗਿਆ । ਪਰ ਨਸ਼ੇ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ।
ਜਗਦੀਪ ਦੇ ਹੋਰ ਲਿੰਕ ਦੀ ਪਛਾਣ ਕਰ ਰਹੀ ਹੈ ਪੁਲਿਸ
ਪੰਜਾਬ ਪੁਲਿਸ ਨੇ ਤਰਨਤਾਰਨ ਕੋਰਟ ਵਿੱਚ ਪੇਸ਼ ਕਰਕੇ ਜਗਦੀਪ ਦਾ 5 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਸੀ । ਪੁਲਿਸ ਉਸ ਦੇ ਤਸਕਰਾਂ ਦੇ ਨਾਲ ਲਿੰਕ ਦੀ ਪੜਤਾਲ ਕਰ ਰਹੀ ਹੈ । ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸਨ ? ਉਸ ਨੇ ਹੈਰੋਈਨ ਹੋਰ ਕਿੱਥੇ ਰੱਖੀ ਹੈ ? ਉਹ ਪੰਜਾਬ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ ? ਕੀ ਆਪਣੇ ਮਸ਼ਹੂਰ ਹੋਣ ਦਾ ਫਾਇਦਾ ਉਹ ਕੌਮਾਂਤਰੀ ਪੱਧਰ ‘ਤੇ ਵੀ ਚੁੱਕ ਦਾ ਸੀ ?