The Khalas Tv Blog Punjab ਕੈਨੇਡਾ ‘ਚ ਪਤਨੀ ਨਾਲ ਰਹਿੰਦਾ ਸੀ ਜਗਦੀਪ! ਗਲਤੀ ਜ਼ਿੰਦਗੀ ਦੇ ਸਾਹਾਂ ‘ਤੇ ਭਾਰੀ ਪੈ ਗਈ !
Punjab

ਕੈਨੇਡਾ ‘ਚ ਪਤਨੀ ਨਾਲ ਰਹਿੰਦਾ ਸੀ ਜਗਦੀਪ! ਗਲਤੀ ਜ਼ਿੰਦਗੀ ਦੇ ਸਾਹਾਂ ‘ਤੇ ਭਾਰੀ ਪੈ ਗਈ !

ਬਿਉਰੋ ਰਿਪੋਰਟ : ਕੈਨੇਡਾ ਤੋਂ ਪੰਜਾਬੀ ਨੌਜਵਾਨ ਨੂੰ ਲੈਕੇ ਇੱਕ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ । ਚਾਰ ਸਾਲ ਪਹਿਲਾਂ ਤਰਨਤਾਰਨ ਦੇ ਪਿੰਡ ਘੜਵਾਲੀ ਦਾ ਜਗਦੀਪ ਸਿੰਘ ਆਪਣੀ ਪਤਨੀ ਦੇ ਨਾਲ ਕੈਨੇਡਾ ਗਿਆ ਸੀ । ਉੱਥੇ ਜਾਣ ਤੋਂ ਬਾਅਦ ਉਸ ਨੂੰ ਨੌਕਰੀ ਵੀ ਮਿਲ ਗਈ । ਚਾਰ ਸਾਲ ਤੱਕ ਦੋਵੇ ਪਤੀ-ਪਤਨੀ ਬਹੁਤ ਹੀ ਚੰਗੀ ਜ਼ਿੰਦਗੀ ਜੀਅ ਰਹੇ ਸਨ। ਪਰ ਕੰਮ ਦੌਰਾਨ ਅਚਾਨਕ ਇੱਕ ਦਿਨ ਜਗਦੀਪ ਸਿੰਘ ਦੀ ਇੱਕ ਗਲਤੀ ਜ਼ਿੰਦਗੀ ‘ਤੇ ਭਾਰੀ ਪੈ ਗਈ । ਉਹ ਚੀਜੀ ਮੰਜ਼ਿਲ ਤੋਂ ਗਲਤੀ ਨਾਲ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਕਾਫੀ ਦਿਨ ਤੱਕ ਉਸ ਦਾ ਇਲਾਜ ਚੱਲਿਆ ਪਰ ਜਿਹੜੀ ਖ਼ਬਰ ਆਈ ਹੈ ਉਹ ਪਰਿਵਾਰ ਨੂੰ ਪਰੇਸ਼ਾਨ ਕਰਨ ਵਾਲੀ ਹੈ ।

ਲੰਮੇ ਇਲਾਜ ਤੋਂ ਬਾਅਦ ਡਾਕਟਰ ਜਗਦੀਪ ਸਿੰਘ ਨੂੰ ਨਹੀਂ ਬਚਾ ਸਕੇ । ਜਗਦੀਪ ਆਪਣੇ ਮਾਪਿਆਂ ਦੀ ਇਕਲੌਤਾ ਮੁੰਡਾ ਸੀ । ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਵੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ । ਕੈਨੇਡਾ ਵਿੱਚ ਉਸ ਦੀ ਪਤਨੀ ਇਕੱਲੀ ਹੈ । ਜਗਦੀਪ ਦਾ 9 ਸਾਲ ਦਾ ਪੁੱਤਰ ਤਰਨਤਾਰਨ ਆਪਣੇ ਦਾਦੇ ਦੇ ਕੋਲ ਹੈ । ਪੂਰੇ ਪਰਿਵਾਰ ਬੇਚੈਨ ਹੈ ਅਤੇ ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਖਾਸ ਅਪੀਲ ਕੀਤੀ ਹੈ ।

ਇਕਲੌਤੇ ਪੁੱਤ ਦੀ ਅੰਤਿਮ ਅਰਦਾਸ ਵਿੱਚ ਦੋਵੇ ਪਰਿਵਾਰ ਸ਼ਾਮਲ ਹੋਣਾ ਚਾਉਂਦੇ ਹਨ । ਉਨ੍ਹਾਂ ਦਾ ਰੋਹ-ਰੋਹ ਕੇ ਬੁਰਾ ਹਾਲ ਹੈ । ਕੁੜੀ ਦੇ ਪਰਿਵਾਰ ਵਾਲੇ ਆਪਣੀ ਇਕਲੌਤੀ ਧੀ ਦੇ ਦੁੱਖ ਵਿੱਚ ਸ਼ਾਮਲ ਹੋਣਾ ਚਾਉਂਦੇ ਹਨ । ਦੂਜੇ ਮੁਲਕ ਇਕੱਲੀ ਧੀ ‘ਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟਿਆ ਹੈ ਉਸ ਨੂੰ ਉਹ ਸਮਝ ਸਕਦੇ ਹਨ । ਪਰਿਵਾਰ ਚਾਉਂਦਾ ਹੈ ਕਿ ਜਗਦੀਪ ਦਾ 9 ਸਾਲ ਪੁੱਤਰ ਵੀ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ । ਦੱਸਿਆ ਜਾ ਰਿਹਾ ਹੈ ਕਿ 16 ਜਨਵਰੀ ਨੂੰ ਜਗਦੀਪ ਦੀ ਮੌਤ ਹੋਈ ਸੀ । ਉਦੋਂ ਤੋਂ ਪੂਰਾ ਪਰਿਵਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਦਾ ਵੀਜ਼ਾ ਲਗਾਉਣ ਵਿੱਚ ਮਦਦ ਕੀਤੀ ਜਾਵੇ ਤਾਂਕਿ ਕੈਨੇਡਾ ਜਾਕੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਸਕਣ।

ਬਿਹਤਰ ਜ਼ਿੰਦਗੀ ਦੇ ਲਈ ਵਿਦੇਸ਼ ਵਿੱਚ ਜਾਕੇ ਪੰਜਾਬੀ ਨੌਜਵਾਨ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਕਰਦੇ ਹਨ । ਕੰਮ ਦੌਰਾਨ ਜੋਖ਼ਮ ਵੀ ਚੁੱਕ ਕੇ ਹਨ । ਕੁਝ ਦਿਨ ਪਹਿਲਾਂ ਲੁਧਿਆਣਾ ਦੀ ਇੱਕ ਕੁੜੀ ਵੀ ਸਿੰਗਾਪੁਰ ਦੇ ਮਾਲ ਤੋਂ ਸ਼ੀਸ਼ੇ ਸਾਫ ਕਰਦੇ ਕਰਦੇ 16ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ ਸੀ । ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ । ਪੰਜਾਬ ਵਿੱਚ ਬੈਠੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਕਰਨ ਦੇ ਮਕਸਦ ਦੇ ਨਾਲ ਉਸ ਨੇ ਇੱਕ ਵਾਰ ਨਹੀਂ ਸੋਚਿਆ ਕਿ ਜਿਹੜਾ ਉਹ ਕੰਮ ਕਰ ਰਹੀ ਹੈ ਉਹ ਖਤਰੇ ਤੋਂ ਖਾਲੀ ਨਹੀਂ ਹੈ ਇੱਕ ਗਲਤੀ ਜ਼ਿੰਦਗੀ ਨੂੰ ਖਤਮ ਕਰ ਸਕਦੀ ਹੈ । ਸੇਫਤੀ ਬੈਲਟ ਖੁੱਲਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਈ ਸੀ ।

Exit mobile version