The Khalas Tv Blog Punjab ਇਟਲੀ ‘ਚ ਪੰਜਾਬੀ ਨੌਜਵਾਨਾਂ ਨਾਲ ਹੋਇਆ ਇਹ ਕਾਰਾ ! 2 ਸਨ ਸੱਕੇ ਭੈਣ-ਭਰਾ !
Punjab

ਇਟਲੀ ‘ਚ ਪੰਜਾਬੀ ਨੌਜਵਾਨਾਂ ਨਾਲ ਹੋਇਆ ਇਹ ਕਾਰਾ ! 2 ਸਨ ਸੱਕੇ ਭੈਣ-ਭਰਾ !

Italy 3 punjabi car fell down from bridge

ਖਰਾਬ ਮੌਸਮ ਦੀ ਵਜ੍ਹਾ ਕਰਕੇ ਕਾਰ ਦਾ ਬੈਲੰਸ ਵਿਗੜਿਆ

ਬਿਊਰੋ ਰਿਪੋਰਟ : ਇਟਲੀ ਵਿੱਚ ਇੱਕ ਪੰਜਾਬੀ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ । ਇਟਲੀ ਦੇ ਵੈਕਨੇਲਾ ਸ਼ਹਿਰ ਵਿੱਚ ਕਾਰ ਨਹਿਰ ਵਿੱਚ ਡਿੱਗਣ ਦੀ ਵਜ੍ਹਾ ਕਰਕੇ 3 ਨੌਜਵਾਨਾਂ ਦੀ ਮੌਤ ਹੋ ਗਈ ਹੈ । ਜਿੰਨਾਂ 3 ਨੌਜਵਾਨਾਂ ਦੀ ਮੌਤ ਹੋਈ ਹੈ ਉਸ ਵਿੱਚ ਭੈਣ-ਭਰਾ ਵੀ ਸ਼ਾਮਲ ਸਨ । ਜਦਕਿ 1 ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਦੋਵੇ ਭੈਣ-ਭਰਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਜਦਕਿ ਦੁਰਘਟਨਾ ਵਿੱਚ ਮਰਨ ਵਾਲਾ ਤੀਜਾ ਸ਼ਖਸ਼ ਜਲੰਧਰ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪੰਜਾਬ ਦੇ ਦੋਵਾਂ ਪਰਿਵਾਰਾਂ ਵਿੱਚ ਸੋਗ ਛਾਅ ਗਿਆ ਹੈ । ਦੱਸਿਆ ਜਾ ਰਿਹਾ ਹੈ ਜਿਸ ਪੁੱਲ ਤੋਂ ਗੱਡੀ ਹੇਠਾਂ ਡਿੱਗੀ ਉਸ ਦੀ ਉਚਾਈ 100 ਫੁੱਟ ਦੇ ਕਰੀਬ ਸੀ ।

ਇਸ ਵਜ੍ਹਾ ਨਾਲ ਕਾਰ ਹਾਦਸਾ ਵਾਪਰਿਆ

ਮਿਲੀ ਜਾਣਕਾਰੀ ਦੇ ਮੁਤਾਬਿਕ ਦੁਰਘਟਨਾ ਇਟਲੀ ਦੇ ਵੈਕਨੇਲਾ ਸ਼ਹਿਰ ਵਿੱਚ ਹੋਈ । ਘਟਨਾ ਦੇ ਪਿੱਛੇ ਦਾ ਕਾਰਨ ਖਰਾਬ ਮੌਸਮ ਨੂੰ ਦੱਸਿਆ ਜਾ ਰਿਹਾ ਹੈ । ਕਾਰ ਵਿੱਚ 4 ਨੌਜਵਾਨ ਸਵਾਰ ਸਨ । ਅਚਾਨਕ ਗੱਡੀ ਦਾ ਬੈਲੰਸ ਵਿਗੜਿਆ ਅਤੇ ਕਾਰ ਨਹਿਰ ਵਿੱਚ ਡਿੱਗ ਗਈ । ਸਥਾਨਕ ਲੋਕਾਂ ਨੇ ਫੌਰਨ ਪੁਲਿਸ ਨੂੰ ਜਾਣਕਾਰੀ ਦਿੱਤੀ । ਦੁਰਘਟਨਾ ਰਾਤ ਦੇ ਸਮੇਂ ਹੋਈ ਸੀ ਇਸ ਦੇ ਬਾਵਜੂਦ ਰੈਸਕਿਊ ਆਪਰੇਸ਼ਨ ਵਿੱਚ ਬਿਲਕੁਲ ਵੀ ਦੇਰ ਨਹੀਂ ਕੀਤੀ ਗਈ । ਪਰ ਇਸ ਦੇ ਬਾਵਜੂਦ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਨਹੀਂ ਬਚਾਇਆ ਗਿਆ। ਸਿਰਫ਼ ਇੱਕ ਨੂੰ ਬਚਾਉਣ ਵਿੱਚ ਬਚਾਅ ਦਲ ਸਫਲ ਹੋਇਆ ਹੈ । ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਮਰਨ ਵਾਲੇ ਤਿੰਨ ਨੌਜਵਾਨਾਂ ਵਿੱਚੋ 2 ਇੱਕ ਹੀ ਪਰਿਵਾਰ ਦੇ ਸਨ ।

ਬਾਬਾ ਬਕਾਲਾ ਦੇ ਰਹਿਣ ਵਾਲੇ ਸਨ ਭੈਣ-ਭਰਾ

ਮ੍ਰਿਤਕ ਭੈਣ ਅਤੇ ਭਰਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਅਧੀਨ ਪਿੰਡ ਚੀਮਾ ਬਾਠ ਦੇ ਰਹਿਣ ਵਾਲੇ ਸਨ । ਦੋਵੇ ਭੈਣ-ਭਰਾ ਦੀ ਪਛਾਣ ਬਲਪ੍ਰੀਤ ਕੌਰ (20) ਅਤੇ ਅੰਮ੍ਰਿਤਪਾਲ ਸਿੰਘ (19) ਦੇ ਰੂਪ ਵਿੱਚ ਹੋਈ ਹੈ । ਜਦਕਿ ਤੀਜਾ ਨੌਜਵਾਨ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਂ ਵਿਸ਼ਾਲ ਕਲੇਰ ਹੈ ।

20 ਸਾਲ ਪਹਿਲਾਂ ਇਟਲੀ ਵਸੇ ਸਨ

ਪਿੰਡ ਚੀਮਾ ਬਾਠ ਦੇ ਲੋਕਾਂ ਨੇ ਦੱਸਿਆ ਕਿ ਦੋਵੇ ਹੀ ਬੱਚੇ ਬਚਤਰ ਸਿੰਘ ਦੇ ਸਨ । 20 ਸਾਲ ਪਹਿਲਾਂ ਪਰਿਵਾਰ ਇਟਲੀ ਚੱਲਾ ਗਿਆ ਸੀ । ਬਚਤਰ ਸਿੰਘ ਦੇ 4 ਬੱਚੇ ਸਨ ਜਿੰਨਾਂ ਵਿੱਚੋ 2 ਪੁੱਤਰ ਅਤੇ 2 ਧੀਆਂ ਹਨ ਜਿੰਨਾਂ ਵਿੱਚੋ 2 ਦੀ ਹੁਣ ਮੌਤ ਹੋ ਗਈ ਹੈ ।

 

Exit mobile version