ਬਿਊਰੋ ਰਿਪੋਰਟ : ਪੰਜਾਬ ਦੀ ਕਬੱਡੀ ਖੇਡ ਵਿੱਚ ਵੱਡਾ ਨਾਂ ਮੁਖਤਿਆਰ ਸਿੰਘ ਭੁੱਲਰ ਦੀ ਦੇਹਾਂਤ ਹੋ ਗਿਆ ਹੈ,ਕਪੂਰਥਲਾ ਦੇ ਢਿੱਲਵਾ ਖੇਤਰ ਦੇ ਮੁਖਤਿਆਰ ਸਿੰਘ ਤਿੰਨ ਸਾਲ ਤੋਂ ਇਟਲੀ ਰਹਿ ਰਹੇ ਸਨ । ਪਰਿਵਾਰ ਮੁਤਾਬਿਕ ਮੁਖਤਾਰ ਦੀ ਮੌਤ ਦਿਲ ਦਾ ਦੌਰਾਨ ਪੈਣ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਜਦੋਂ ਭੁੱਲਰ ਸੁੱਟਾ ਹੋਇਆ ਸੀ ਤਾਂ ਅਚਾਨਕ ਛਾਤੀ ਵਿੱਚ ਦਰਦ ਹੋਇਆ ਅਤੇ ਉਸ ਦੀ ਮੌਤ ਹੋ ਗਈ । ਮ੍ਰਿਤਕ ਖਿਡਾਰੀ ਪੰਜਾਬ ਅਤੇ ਯੂਰਪ ਟੀਮ ਵੱਲੋਂ ਖੇਡ ਦਾ ਸੀ ਅਤੇ ਕਾਫੀ ਤਗੜਾ ਖਿਡਾਰੀ ਮੰਨਿਆ ਜਾਂਦਾ ਸੀ । ਇਟਲੀ ਵਿੱਚ ਉਸ ਦੇ ਸਾਥੀ ਖਿਡਾਰੀ ਅਤੇ ਪਰਿਵਾਰ ਵਾਲਿਆਂ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਮੁਖਤਿਆਰ ਸਿੰਘ ਭੁੱਲਰ ਇਸ ਦੁਨੀਆ ਵਿੱਚ ਹੁਣ ਨਹੀਂ ਰਿਹਾ ਹੈ।
ਸਾਥੀ ਖਿਡਾਰੀਆਂ ਦਾ ਕਹਿਣਾ ਹੈ ਕਿ ਮੁਖਤਿਆਰ ਸਿੰਘ ਦਾ ਸੁਭਾਅ ਬਹੁਤ ਹੀ ਚੰਗਾ ਸੀ,ਉਹ ਵਜ਼ਨੀ ਓਪਨ ਕਬੱਡੀ ਦਾ ਤਗੜਾ ਖਿਡਾਰੀ ਸੀ । ਉਹ ਪੰਜਾਬ ਵਿੱਚ ਅਕਸਰ ਚਾਚਾ ਲੱਖਣ ਦੇ ਪੱਡਾ ਟੀਮ ਵੱਲੋਂ ਖੇਡ ਦਾ ਸੀ । ਯੂਰਪ ਵਿੱਚ ਉਹ ਇਟਲੀ ਦੀ ਟੀਮ ਵੱਲੋਂ ਖੇਡ ਦਾ ਸੀ । ਦੱਸਿਆ ਜਾ ਰਿਹਾ ਹੈ ਕਿ ਮੁਖਤਿਆਰ ਸਿੰਘ ਦੀਆਂ 2 ਧੀਆਂ ਸਨ ਅਤੇ ਉਹ ਚੰਗੇ ਭਵਿੱਖ ਦੇ ਲਈ ਇਟਲੀ ਸ਼ਿਫਟ ਹੋ ਗਿਆ ਸੀ ।
ਨਸ਼ੇ ਦੀ ਵਜ੍ਹਾ ਕਰਕੇ ਕੁਝ ਦਿਨ ਪਹਿਲਾਂ ਮੁਕਤਸਰ ਦੇ ਪਿੰਡ ਖੋਖਰ ਵਿੱਚ ਹਰਭਜਨ ਭਜਨਾ ਨਾਂ ਦੇ ਚੰਗੇ ਖਿਡਾਰੀ ਵੀ ਮੌਤ ਹੋ ਗਈ ਸੀ । ਉਹ ਚਿੱਟੇ ਦੇ ਚੱਕਰ ਵਿੱਚ ਫਸ ਗਿਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਉਹ ਮਾਪਿਆਂ ਦੀ ਇਕਲੌਤੀ ਔਲਾਦ ਸੀ । ਮ੍ਰਿਤਕ ਦੀ ਪਤਨੀ ਅਤੇ 2 ਬੱਚੇ ਸਨ । ਬੱਚਿਆਂ ਦੀ ਉਮਰ ਛੋਟੀ ਸੀ, ਉਹ ਘਰੋਂ ਆਪਣੇ ਦੋਸਤਾਂ ਨਾਲ ਗਿਆ ਸੀ,ਜਦੋਂ ਦੇਰ ਰਾਤ ਤੱਕ ਵਾਪਸ ਨਹੀਂ ਆਇਆਂ ਤਾਂ ਪਰਿਵਾਰ ਨੇ ਪੁਲਿਸ ਸਟੇਸ਼ਨ ਸ਼ਿਕਾਇਤ ਕੀਤੀ ਅਤੇ ਅਗਲੇ ਦਿਨ ਉਸ ਦੀ ਲਾਸ਼ ਮਿਲੀ ਸੀ । ਅਜਿਹਾ ਲੱਗ ਦਾ ਸੀ ਕਿ ਨਸ਼ੇ ਦੀ ਓਵਰ ਡੋਜ਼ ਦੇ ਨਾਲ ਉਸ ਦੀ ਮੌਤ ਹੋਈ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਇਲਾਕੇ ਵਿੱਚ ਨਸ਼ਾ ਸਰੇਆਮ ਵਿਕ ਦਾ ਸੀ ਪਰ ਪੁਲਿਸ ਬੇਖ਼ਬਰ ਸੀ ।