India International Punjab

ਇਟਲੀ ’ਚ ਸਤਨਾਮ ਸਿੰਘ ਦੀ ਹੈਵਾਨੀਅਤ ਨਾਲ ਹੋਈ ਮੌਤ ਦੀ ਗੂੰਝ ਪਾਰਲੀਮੈਂਟ ’ਚ ਗੂੰਝੀ! PM ਮੇਲੋਨੀ ਨੇ ਕਿਹਾ ਨਹੀਂ ਬਖਸ਼ਿਆ ਜਾਵੇਗਾ

ਬਿਉਰੋ ਰਿਪੋਰਟ – ਇਟਲੀ ਵਿੱਚ ਪੰਜਾਬ ਦੇ ਸਤਨਾਮ ਸਿੰਘ ਨਾਲ ਹੋਈ ਹੈਵਾਨੀਅਤ ਦਾ ਮੁੱਦਾ ਇਟਲੀ ਦੀ ਪਾਰਲੀਮੈਂਟ ਵਿੱਚ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਨੇ ਕਿਹਾ ਕਿ ਸਤਨਾਮ ਸਿੰਘ ਨਾਲ ਹੋਏ ਅਣਮਨੁੱਖੀ ਰਵੱਈਏ ਲਈ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਦਰਅਸਲ ਖੇਤ ਵਿੱਚ ਕੰਮ ਕਰਨ ਵਾਲੇ ਸਤਨਾਮ ਸਿੰਘ ਬਾਂਹ ਵੱਢੀ ਗਈ ਸੀ, ਪਰ ਖੇਤ ਦਾ ਮਾਲਿਕ ਹਸਪਤਾਲ ਲਿਜਾਉਣ ਦੀ ਥਾਂ ਸਤਨਾਮ ਨੂੰ ਉਸ ਦੇ ਘਰ ਬਾਹਰ ਸੁੱਟ ਕੇ ਚੱਲਾ ਗਿਆ ਸੀ। ਸਮੇਂ ਸਿਰ ਇਲਾਜ ਨਾ ਮਿਲਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕੈਬਨਿਟ ਮੀਟਿੰਗ ਵਿੱਚ ਵੀ ਇਸ ਦੀ ਨਿੰਦਾ ਕੀਤੀ ਸੀ।

ਸਤਨਾਮ ਸਿੰਘ ਮੋਗਾ ਦਾ ਰਹਿਣ ਵਾਲਾ ਸੀ। ਰੋਜ਼ੀ ਰੋਟੀ ਕਮਾਉਣ ਦੇ ਲਈ 4 ਸਾਲ ਪਹਿਲਾਂ ਇਟਲੀ ਗਿਆ ਸੀ। ਐਗਰੋ ਪੋਂਟੀਨੋ ਰੋਮ ਦਾ ਇੱਕ ਪੇਂਡੂ ਇਲਾਕਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਪਰਵਾਸੀ ਮਜ਼ਦੂਰ ਰਹਿੰਦੇ ਹਨ। 17 ਜੂਨ ਨੂੰ ਸਤਨਾਮ ਸਿੰਘ ਖੇਤ ਵਿੱਚ ਕੰਮ ਕਰਦੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੀ ਸੱਜੀ ਬਾਂਹ ਵੱਢੀ ਗਈ ਅਤੇ ਲੱਤਾਂ ਮਿੱਧੀਆਂ ਗਈਆਂ।

ਇਸ ਘਟਨਾ ਦੇ ਬਾਅਦ ਖੇਤ ਦੇ ਮਾਲਿਕ ਏਨਟੋਨਿਲੋ ਲੋਵਾਟੋ ਨੇ ਸਤਨਾਮ ਸਿੰਘ ਨੂੰ ਜ਼ਖ਼ਮੀ ਹਾਲਤ ਪਤਨੀ ਦੇ ਨਾਲ ਹੀ ਵੈਨ ਵਿੱਚ ਪਾਇਆ ਅਤੇ ਤੜਫਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਸੜਕ ਉੱਤੇ ਛੱਡ ਦਿੱਤਾ। ਉਸ ਦੀ ਬਾਂਹ ਕੋਲ ਹੀ ਇੱਕ ਫਲਾਂ ਦੀ ਕਰੇਟ ਵਿੱਚ ਰੱਖੀ ਹੋਈ ਸੀ।

ਇੱਕ ਗੁਆਂਢੀ ਨੇ ਦੱਸਿਆ ਜਦੋਂ ਚੀਕਾਂ ਦੀ ਅਵਾਜ਼ ਸੁਣੀ ਤਾਂ ਸਤਨਾਮ ਦੇ ਪਤਨੀ ਨੇ ਮੈਨੂੰ ਕਿਹਾ ਐਂਬੂਲੈਂਸ ਬੁਲਾਉਣ ਨੂੰ ਕਿਹਾ, ਇਸ ਦੌਰਾਨ ਸਤਨਾਮ ਸਿੰਘ ਤੱਕ ਇਸ ਤੋਂ ਬਾਅਦ ਮੈਡੀਕਲ ਸਹਾਇਤਾ ਪਹੁੰਚਣ ਵਿੱਚ ਡੇਢ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ। ਪੁਲਿਸ ਮੁਤਾਬਿਕ ਸਤਨਾਮ ਸਿੰਘ ਦੀ ਪਤਨੀ ਤੇ ਪਰਿਵਾਰ ਨੇ ਕਾਲ ਕੀਤੀ ਸੀ ਤੇ ਇਸ ਮਗਰੋਂ ਏਅਰ ਐਂਬੁਲੈਂਸ ਨੂੰ ਭੇਜਿਆ ਗਿਆ ਸੀ। ਜਿੱਥੇ 2 ਦਿਨ ਬਾਅਦ ਸਤਨਾਮ ਸਿੰਘ ਦੀ ਮੌਤ ਹੋ ਗਈ।

ਲੋਵਾਟੋ ਦੇ ਪੁੱਤਰ, ਜਿਸ ਨੇ ਸਤਨਾਮ ਸਿੰਘ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਛੱਡਿਆ, ਉਸ ਦੇ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਉਸ ’ਤੇ ਕਤਲ ਤੇ ਕਿਸੇ ਖ਼ਤਰੇ ਵਿੱਚ ਪਏ ਵਿਅਕਤੀ ਦੀ ਮਦਦ ਕਰਨ ਤੋਂ ਅਸਫ਼ਲ ਰਹਿਣ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ – 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਰਾਸ਼ਟਰਪਤੀ ਮੁਰਮੂ ਦਾ ਪਹਿਲਾ ਸਾਂਝਾ ਸੰਬੋਧਨ, ਜਾਣੋ ਕੀ ਕਿਹਾ