‘ਦ ਖ਼ਾਲਸ ਬਿਊਰੋ :- ਇਟਲੀ ਦੇ ਕਈ ਸ਼ਹਿਰਾਂ ‘ਚ 20 ਸਤੰਬਰ ਤੋਂ 21 ਸਤੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ‘ਚ ਇਟਲੀ ਦੇ ਸ਼ਹਿਰ ਲੋਨੀਗੋ ਦੇ ਵਸਨੀਕ ਸਮਾਜ ਸੇਵਕ ਸਿੱਖ ਨੌਜਵਾਨ ਕਮਲਜੀਤ ਸਿੰਘ ਕਮਲ ਵੀ ਉਮੀਦਵਾਰ ਵਜੋਂ ਖੜ੍ਹੇ ਹੋਏ ਹਨ। ਕਮਲਜੀਤ ਸਿੰਘ ਕਮਲ ਨੂੰ ਸਾਂਝੇ ਤੌਰ ’ਤੇ ਪਾਰਟੀ ਵੱਲੋਂ ਉਮੀਦਵਾਰ ਬਣਾਉਣਾ ਸਿੱਖ ਭਾਈਚਾਰੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ।
ਕਮਲਜੀਤ ਦਾ ਹਰ ਵਰਗ ਦੇ ਭਾਈਚਾਰੇ ਅਤੇ ਸਿਆਸੀ ਲੋਕਾਂ ਨਾਲ ਚੰਗਾ ਵਤੀਰਾ ਹੈ। ਕਮਲਜੀਤ ਸਿੰਘ ਵਿਚੈਂਸਾਂ ਵਿੱਚ ਇਕੱਲੇ ਹੀ ਪੰਜਾਬੀ ਮੂਲ ਦੇ ਉਮੀਦਵਾਰ ਹਨ। ਸਿੰਧੀਕੋ ਦੇ ਉਮੀਦਵਾਰ ਪਇਰਲੁਗਿ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਮਲਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣ ਤਾਂ ਕਿ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਾਲ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾ ਸਕੇ।