‘ਦ ਖਾਲਸ ਬਿਉਰੋ : ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੇ ਇਕ ਬਿਆਨ ਜਾਰੀ ਕਰ ਕੇ ਇਹ ਕਿਹਾ ਹੈ ਕਿ ਕਿਸੇ ਵੀ ਵਜਾ ਕਰਕੇ ਸੋਸ਼ਲ ਮੀਡਿਆ ਤੇ ਇਕ ਖਾਸ ਫਿਰਕੇ ਨੂੰ ਮਾਰਨ ਦੀਆਂ ਧਮਕੀਆਂ ਦੇਣਾ ਵੀ ਕਿਸੇ ਅੱਤਵਾਦ ਤੋਂ ਘੱਟ ਨਹੀਂ।ਪ੍ਰਧਾਨ ਮੰਤਰੀ ਮੋਦੀ ਦੇ ਬਿਨਾਂ ਰੈਲੀ ਕੀਤੀਆਂ ਵਾਪਸ ਮੁੜ ਜਾਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਭ ਲਈ ਰਾਜ਼ ਅਤੇ ਕੇਂਦਰੀ ਸਰਕਾਰ ਦਾ ਆਪਸੀ ਤਾਲਮੇਲ ਨਾ ਬੈਠਣਾ ਮੁੱਖ ਕਾਰਣ ਹੈ ਪਰ ਇਸ ਸਭ ਲਈ ਸੋਸ਼ਲ ਮੀਡਿਆ ਤੇ ਸਿਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਮੰਦਭਾਗਾ ਹੈ।ਸਰਕਾਰ ਵਲੋਂ ਇਸ ਸਭ ਤੇ ਕੋਈ ਕਾਰਵਾਈ ਨਹੀਂ ਹੋਈ ਹੈ।ਭਾਵੇਂ ਮੋਦੀ ਜੀ ਨਾਲ ਜੋ ਹੋਇਆ ਗਲਤ ਸੀ ਪਰ ਉਸ ਲਈ ਸਿੱਖਾਂ ਨੂੰ ਸੋਸ਼ਲ ਮੀਡੀਆ ਤੇ ਨਿਸ਼ਾਨਾ ਬਣਾਇਆ ਜਾਣਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣਾ ਗੱਲਤ ਹੈ ਤੇ ਇਹ ਵੀ ਕਿਸੇ ਅੱਤਵਾਦ ਤੋਂ ਘੱਟ ਨਹੀਂ ਹੈ। ਇਖ ਸਵਾਲ ਦੇ ਜਵਾਬ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਨਵੀਂ ਗੱਲ ਨਹੀਂ
ਹੈ।ਬਹੁਤ ਸਮੇਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ।