Punjab

ਸਿੱਖਿਆ ਅਦਾਰਿਆਂ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਲੈਣੀ ਹੋਈ ਔਖੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੁਲਾਜ਼ਮਾਂ ਦੇ ਮੈਡੀਕਲ ਛੁੱਟੀ ਲੈਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਪੱਤਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਤਿੰਨ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਦਿੱਤੇ ਗਏ ਮੈਡੀਕਲ ਸਰਟੀਫਿਕੇਟ ਦੇ ਆਧਾਰ ਉੱਤੇ ਹੀ ਛੁੱਟੀ ਦਿੱਤੀ ਜਾਵੇਗੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਸਕੱਤਰ (12ਵੀਂ)/ਸਹਾਇਕ ਸਕੱਤਰ (ਕੰਡਕਟ ਸ਼ਾਖਾ) ਅਤੇ ਸਮੂਹ ਸੁਪਰਡੈਂਟ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਅਧੀਨ ਕੰਮ ਕਰਦੇ ਕਿਸੇ ਵੀ ਕਰਮਚਾਰੀ ਜਾਂ ਉਨ੍ਹਾਂ ਵੱਲੋਂ ਮੈਡੀਕਲ ਛੁੱਟੀ ਲਈ ਅਰਜ਼ੀ ਭੇਜੀ ਜਾਂਦੀ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮੈਡੀਕਲ ਛੁੱਟੀ ਕੇਵਲ ਤਾਂ ਕੇਵਲ ਸਰਕਾਰੀ ਹਸਪਤਾਲ ਦੇ ਸੀ ਐੱਮ ਓ/ਸਿਵਲ ਸਰਜਨ ਜਾਂ ਫੋਰਟਿਸ ਅਤੇ ਮੈਕਸ ਦੇ ਡਾਕਟਰ ਤੋਂ ਤਸਦੀਕ ਹੋਣ ਉਪਰੰਤ ਹੀ ਪ੍ਰਵਾਨ ਕੀਤੀ ਜਾਵੇ।