International

ਇਜ਼ਰਾਇਲ ਦੀ ਚੋਟੀ ਦੀ ਸਿਹਤ ਸਲਾਹਕਾਰ ਨੇ ਲੋਕਾਂ ਨੂੰ ਦਿੱਤੀ ਖ਼ਾਸ ਸਲਾਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਜ਼ਰਾਈਲ ਦੇ ਚੋਟੀ ਦੇ ਸਿਹਤ ਸਲਾਹਕਾਰ ਹੈਲਥ ਕੰਸਲਟੈਂਟ ਨਚਮਨ ਐਸ਼ ਨੇ ਕਿਹਾ ਹੈ ਕਿ ਦੇਸ਼ ਵਿੱਚ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਕਾਰਨ ਲੋਕਾਂ ਵਿੱਚ ਹਰਡ ਇਮਿਊਨਿਟੀ ਵਿਕਸਿਤ ਹੋ ਸਕਦੀ ਹੈ। ਐਸ਼ ਨੇ ਕਿਹਾ ਕਿ ਇਸ ਹਰਡ ਇਮਿਊਨਿਟੀ ਨੂੰ ਹਾਸਲ ਕਰਨ ਲਈ ਲੋਕਾਂ ਨੂੰ ਇੱਕ ਕੀਮਤ ਚੁਕਾਉਣੀ ਪਵੇਗੀ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕ ਟੀਕਾਕਰਨ ਰਾਹੀਂ ਹੀ ਇਮਿਊਨਿਟੀ ਹਾਸਲ ਕਰਨ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਮੌਜੂਦਾ ਨੀਤੀ ਲਾਗਾਂ ਦੇ ਵਾਧੇ ਨੂੰ ਨਹੀਂ ਰੋਕ ਸਕੇਗੀ। ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਟੀਕੇ ਦੀ ਚੌਥੀ ਖੁਰਾਕ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸਾਰੇ ਮੈਡੀਕਲ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ। ਬੇਨੇਟ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਆਰਥਿਕਤਾ ਨੂੰ ਖੁੱਲ੍ਹਾ ਰੱਖਦੇ ਹੋਏ ਗੰਭੀਰ ਲਾਗਾਂ ਨੂੰ ਰੋਕਣਾ ਉਸਦੀ ਤਰਜੀਹ ਹੈ, ਹਾਲਾਂਕਿ ਉਸਨੇ ਇੱਕ ਹੋਰ ਤਾਲਾਬੰਦੀ ਤੋਂ ਇਨਕਾਰ ਨਹੀਂ ਕੀਤਾ ਹੈ। ਇਜ਼ਰਾਈਲ ‘ਚ 10 ਦਿਨਾਂ ‘ਚ ਕਰੋਨਾ ਦੇ ਮਾਮਲੇ ਚੌਗੁਣੇ ਹੋ ਗਏ ਹਨ। ਦੇਸ਼ ਵਿੱਚ ਰੋਜ਼ਾਨਾ 3 ਹਜ਼ਾਰ 500 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਹਾਲਾਂਕਿ ਸੰਕਰਮਣ ਕਾਰਨ ਮੌਤਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ ਹੈ।