ਬਿਊਰੋ ਰਿਪੋਰਟ: ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਸ਼ੁੱਕਰਵਾਰ ਨੂੰ ਇਜ਼ਰਾਈਲੀ ਫੌਜ ਨੂੰ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਕੈਬਨਿਟ ਨੇ ਫੈਸਲੇ ਲਈ 10 ਘੰਟੇ ਚਰਚਾ ਕੀਤੀ।
ਮੀਟਿੰਗ ਲਗਭਗ 10 ਘੰਟੇ ਚੱਲੀ ਅਤੇ ਇਸ ਤੋਂ ਬਾਅਦ ਸਵੇਰੇ ਨੇਤਨਯਾਹੂ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਜ਼ਿਆਦਾਤਰ ਕੈਬਨਿਟ ਮੈਂਬਰ ਇਸ ਯੋਜਨਾ ਦੇ ਹੱਕ ਵਿੱਚ ਸਨ।
ਇਸ ਯੋਜਨਾ ਦਾ ਉਦੇਸ਼ ਗਾਜ਼ਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿੱਚ ਦਾਖ਼ਲ ਹੋਣਾ ਹੈ ਜਿੱਥੇ ਬਹੁਤ ਸਾਰੇ ਬੰਧਕਾਂ ਦੇ ਅਜੇ ਵੀ ਹਮਾਸ ਦੇ ਕੰਟਰੋਲ ਹੇਠ ਹੋਣ ਦਾ ਸ਼ੱਕ ਹੈ। ਇਹ ਉਹ ਖੇਤਰ ਹਨ ਜਿੱਥੇ ਇਜ਼ਰਾਈਲੀ ਫੌਜ ਨੇ ਹੁਣ ਤੱਕ ਕੋਈ ਵੱਡੇ ਪੱਧਰ ’ਤੇ ਕਾਰਵਾਈ ਨਹੀਂ ਕੀਤੀ ਹੈ।
ਇਜ਼ਰਾਈਲੀ ਫੌਜ (IDF) ਦਾ ਕਹਿਣਾ ਹੈ ਕਿ ਉਹ ਗਾਜ਼ਾ ਦੇ ਲਗਭਗ 75 ਪ੍ਰਤੀਸ਼ਤ ਹਿੱਸੇ ਨੂੰ ਕੰਟਰੋਲ ਕਰ ਚੁੱਕਾ ਹੈ। ਗਾਜ਼ਾ ਪੱਟੀ ਉਸ 25% ਖੇਤਰ ਵਿੱਚ ਹੈ ਜੋ IDF ਦੇ ਕੰਟਰੋਲ ਹੇਠ ਨਹੀਂ ਹੈ।
ਇਸ ਤੋਂ ਪਹਿਲਾਂ, ਨੇਤਨਯਾਹੂ ਨੇ ਪੂਰੀ ਗਾਜ਼ਾ ਪੱਟੀ ’ਤੇ ਕਬਜ਼ਾ ਕਰਨ ਦੀ ਗੱਲ ਕੀਤੀ ਸੀ, ਪਰ ਇਸ ਬਿਆਨ ਵਿੱਚ ਸਿਰਫ ਗਾਜ਼ਾ ਸ਼ਹਿਰ ਦਾ ਜ਼ਿਕਰ ਹੈ।
ਕੈਬਨਿਟ ਨੇ ਜੰਗ ਖ਼ਤਮ ਕਰਨ ਦੇ ਬਦਲੇ ਹਮਾਸ ਲਈ 5 ਮੁੱਖ ਸ਼ਰਤਾਂ ਵੀ ਰੱਖੀਆਂ ਹਨ-
- ਹਮਾਸ ਆਪਣੇ ਹਥਿਆਰ ਪੂਰੀ ਤਰ੍ਹਾਂ ਸਮਰਪਣ ਕਰੇ।
- ਬਾਕੀ ਸਾਰੇ 50 ਬੰਧਕਾਂ ਨੂੰ ਰਿਹਾਅ ਕਰੇ। (ਇਨ੍ਹਾਂ ਵਿੱਚੋਂ 20 ਦੇ ਜ਼ਿੰਦਾ ਹੋਣ ਦੀ ਸੰਭਾਵਨਾ ਹੈ)
- ਗਾਜ਼ਾ ਤੋਂ ਫੌਜੀ ਬਲਾਂ ਦੀ ਵਾਪਸੀ।
- ਗਾਜ਼ਾ ਉੱਤੇ ਇਜ਼ਰਾਈਲ ਦਾ ਸੁਰੱਖਿਆ ਕੰਟਰੋਲ।
- ਗਾਜ਼ਾ ਵਿੱਚ ਇੱਕ ਵਿਕਲਪਿਕ ਸਿਵਲ ਪ੍ਰਸ਼ਾਸਨ ਦੀ ਸਿਰਜਣਾ ਜੋ ਨਾ ਤਾਂ ਹਮਾਸ ਹੈ ਅਤੇ ਨਾ ਹੀ ਫਲਸਤੀਨੀ ਅਥਾਰਟੀ।