International

ਇਜ਼ਰਾਈਲ ਨੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਟਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਇਜ਼ਰਾਈਲ ਨੇ ਐਤਵਾਰ ਦੇਰ ਰਾਤ ਲੇਬਨਾਨ ‘ਤੇ ਕਈ ਹਵਾਈ ਹਮਲੇ ਕੀਤੇ। ਇਹ ਹਮਲੇ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣੀ ਹਿੱਸੇ ‘ਤੇ ਕੀਤੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ ਹੈ।

ਇਜ਼ਰਾਈਲੀ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਿਵੇਂ ਐਤਵਾਰ ਰਾਤ ਨੂੰ ਪੰਜ ਹਿਜ਼ਬੁੱਲਾ ਰਾਕੇਟ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਵਿਚ ਦਾਖਲ ਹੋਣ ਵਿਚ ਕਾਮਯਾਬ ਹੋਏ। ਐਤਵਾਰ ਰਾਤ ਨੂੰ ਇਜ਼ਰਾਈਲ ਦੇ ਹਾਈਫਾ ਸ਼ਹਿਰ ‘ਚ ਹਿਜ਼ਬੁੱਲਾ ਦੀਆਂ ਪੰਜ ਮਿਜ਼ਾਈਲਾਂ ਡਿੱਗੀਆਂ। ਜਿਸ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ।

ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਨੇ ਫਿਰ ਤੋਂ ਆਪਣੀਆਂ ਹਵਾਈ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਹਮਲਿਆਂ ਦੇ ਡਰ ਕਾਰਨ ਈਰਾਨ ਨੇ ਆਪਣੀਆਂ ਹਵਾਈ ਸੇਵਾਵਾਂ ਅਤੇ ਕੁਝ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਸੀ।

ਇਜ਼ਰਾਇਲੀ ਐਂਬੂਲੈਂਸ ਸਰਵਿਸ ਮੁਤਾਬਕ ਹਿਜ਼ਬੁੱਲਾ ਦੇ ਇਜ਼ਰਾਈਲ ‘ਤੇ ਕੀਤੇ ਗਏ ਰਾਕੇਟ ਹਮਲਿਆਂ ‘ਚ 10 ਇਜ਼ਰਾਇਲੀ ਜ਼ਖਮੀ ਹੋ ਗਏ ਹਨ। ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਇੱਕ ਹਸਪਤਾਲ ‘ਤੇ ਵੀ ਹਮਲਾ ਕੀਤਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਦੇ ਮੈਂਬਰ ਇਸ ਹਸਪਤਾਲ ਤੋਂ ਆਪਣੇ ਆਪਰੇਸ਼ਨ ਚਲਾ ਰਹੇ ਸਨ। IDF ਦਾ ਕਹਿਣਾ ਹੈ ਕਿ ਇਨ੍ਹਾਂ ਕਮਾਂਡ ਅਤੇ ਕੰਟਰੋਲ ਕੇਂਦਰਾਂ ਦੀ ਵਰਤੋਂ ਹਮਾਸ ਦੁਆਰਾ ਇਜ਼ਰਾਈਲ ਵਿੱਚ ਹਮਲੇ ਕਰਨ ਲਈ ਕੀਤੀ ਜਾਂਦੀ ਸੀ।