‘ਦ ਖ਼ਾਲਸ ਬਿਊਰੋ :ਰੂਸ ਨਾਲ ਜੰਗ ਦਾ ਸਾਹਮਣਾ ਕਰ ਰਹੇ ਯੂਕਰੇਨ ਨੇ ਕਾਫ਼ੀ ਸਮਾਂ ਪਹਿਲਾਂ ਇਜ਼ਰਾਈਲ ਨਾਲ ਜਾਸੂਸੀ ਸਾਫਟਵੇਅਰ ਪੈਗਾਸਸ ਨੂੰ ਖਰੀਦਣ ਲਈ ਸੌਦਾ ਪੱਕਾ ਕਰ ਲਿਆ ਸੀ । ਪਰ ਹੁਣ ਇਜ਼ਰਾਈਲ ਦਾ ਸਲਾਹ ਬਦਲ ਗਈ ਲਗਦੀ ਹੈ ਤੇ ਉਸ ਨੇ ਰੂਸ ਦੀ ਨਾਰਾਜ਼ਗੀ ਦੇ ਡਰੋਂ ਯੂਕਰੇਨ ਨੂੰ ਇਹ ਸਪਾਈਵੇਅਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਦੂਜੇ ਪਾਸੇ ਨਾਟੋ ਪ੍ਰਮਾਣੂ, ਰਸਾਇਣਕ, ਜੈਵਿਕ ਅਤੇ ਰੇਡੀਓਲੌਜੀਕਲ ਹਮਲਿਆਂ ਤੋਂ ਬਚਣ ਲਈ ਯੂਕਰੇਨ ਨੂੰ ਜ਼ਰੂਰੀ ਸਾਜ਼ੋ-ਸਾਮਾਨ ਭੇਜੇਗਾ। ਅਮਰੀਕਾ ਅਤੇ ਬ੍ਰਿਟੇਨ ਨੇ ਵਾਰ-ਵਾਰ ਸ਼ੱਕ ਜ਼ਾਹਰ ਕੀਤਾ ਹੈ ਕਿ ਯੂਕਰੇਨ ਖਿਲਾਫ ਰੂਸ ਵੱਲੋਂ ਰਸਾਇਣਕ ਅਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਹੋ ਸਕਦੀ ਹੈ।