‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਜ਼ਰਾਇਲ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਦੇ ਮੱਦੇਨਜ਼ਰ ਸੈਲਾਨੀਆਂ ਲਈ ਆਪਣੇ ਸਾਰੇ ਬਾਰਡਰ ਬੰਦ ਕਰ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕਿ ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾ ਵਾਇਰਸ ਦੇ ਇੱਕ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। WHO ਨੇ ਇਸ ਵੇਰੀਐਂਟ ਨੂੰ ਓਮੀਕਰੋਨ ਦਾ ਨਾਂ ਦਿੱਤਾ ਹੈ। WHO ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਕਾਫੀ ਤੇਜ਼ੀ ਨਾਲ ਅਤੇ ਵੱਡੀ ਗਿਣਤੀ ਵਿੱਚ ਮਿਊਟੈਂਟ ਹੋਣ ਵਾਲਾ ਵਾਇਰਸ ਹੈ ਅਤੇ ਮਿਲੇ ਸ਼ੁਰੂਆਤੀ ਸਬੂਤਾਂ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਬਿਮਾਰੀ ਦਾ ਖਤਰਾ ਵਧਿਆ ਹੈ।
