ਇਜ਼ਰਾਈਲ ਦੇ ਲੇਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਹਮਲੇ ਜਾਰੀ ਹੈ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਹੁਣ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ। ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਅਲ-ਕਾਸਮ ਕਮਾਂਡਰ ਸਈਦ ਅਤੱਲਾ ਅਤੇ ਉਸ ਦਾ ਪਰਿਵਾਰ ਮਾਰਿਆ ਗਿਆ ਹੈ।
ਹਮਾਸ ਨਾਲ ਸਬੰਧਤ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਮਾਸ ਦੇ ਹਥਿਆਰਬੰਦ ਵਿੰਗ ਅਲ-ਕਾਸਾਮ ਬ੍ਰਿਗੇਡਜ਼ ਦੇ ਨੇਤਾ ਸਈਦ ਅਤੱਲਾ, ਉੱਤਰੀ ਲੇਬਨਾਨੀ ਸ਼ਹਿਰ ਤ੍ਰਿਪੋਲੀ ਵਿੱਚ ਇੱਕ ਫਲਸਤੀਨੀ ਸ਼ਰਨਾਰਥੀ ਕੈਂਪ ਉੱਤੇ ਇਜ਼ਰਾਈਲੀ ਹਮਲੇ ਵਿੱਚ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਮਾਰਿਆ ਗਿਆ।
ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਹਿਜ਼ਬੁੱਲਾ-ਇਜ਼ਰਾਈਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ਵਿੱਚ ਕੁੱਲ 1,974 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚ 127 ਬੱਚੇ ਅਤੇ 261 ਔਰਤਾਂ ਸ਼ਾਮਲ ਹਨ ਜਦਕਿ 9,384 ਲੋਕ ਜ਼ਖ਼ਮੀ ਹੋਏ ਹਨ। ਅਬਿਆਦ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲੀ ਹਮਲਿਆਂ ਨੇ ਦਰਜਨਾਂ ਮੈਡੀਕਲ ਕੇਂਦਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ 97 ਮੈਡੀਕਲ ਅਤੇ ਐਮਰਜੈਂਸੀ ਕਰਮਚਾਰੀਆਂ ਦੀ ਮੌਤ ਹੋ ਗਈ। 8 ਅਕਤੂਬਰ, 2023 ਨੂੰ, ਹਿਜ਼ਬੁੱਲਾ ਨੇ ਹਮਾਸ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ, ਗਾਜ਼ਾ ਵਿੱਚ ਇਜ਼ਰਾਈਲ ‘ਤੇ ਰਾਕੇਟ ਦਾਗਣੇ ਸ਼ੁਰੂ ਕਰ ਦਿੱਤੀ ਸੀ।