ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸੀਰੀਆ ਦੇ ਸਮੁੰਦਰੀ ਬੇੜੇ ‘ਤੇ ਹਮਲਾ ਕੀਤਾ ਹੈ।ਇਜ਼ਰਾਈਲ ਦਾ ਕਹਿਣਾ ਹੈ ਕਿ ਅਸਦ ਸਰਕਾਰ ਦੇ ਜਾਣ ਤੋਂ ਬਾਅਦ ਉਹ ਸੀਰੀਆ ਦੀ ਫੌਜੀ ਸ਼ਕਤੀ ਨੂੰ ‘ਬੇਅਸਰ’ ਕਰਨ ਲਈ ਇਹ ਹਮਲੇ ਕਰ ਰਿਹਾ ਹੈ।
ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਜਹਾਜ਼ਾਂ ਨੇ ਸੋਮਵਾਰ ਰਾਤ ਅਲ-ਬਾਇਦਾ ਅਤੇ ਲਤਾਕੀਆ ਬੰਦਰਗਾਹਾਂ ‘ਤੇ ਹਮਲਾ ਕੀਤਾ, ਜਿੱਥੇ 15 ਜਹਾਜ਼ ਡੌਕ ਕੀਤੇ ਗਏ ਸਨ।
ਬੀਬੀਸੀ ਨੇ ਲਤਾਕੀਆ ਬੰਦਰਗਾਹ ਵਿੱਚ ਧਮਾਕੇ ਦੀ ਵੀਡੀਓ ਦੀ ਪੁਸ਼ਟੀ ਕੀਤੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਸੀ ਕਿ ਜਹਾਜ਼ਾਂ ਅਤੇ ਬੰਦਰਗਾਹ ਦੇ ਕੁਝ ਹਿੱਸਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਜ਼ਰਾਇਲੀ ਫੌਜ ਨੇ ਇਹ ਵੀ ਕਿਹਾ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ‘ਚ 350 ਤੋਂ ਜ਼ਿਆਦਾ ਟਿਕਾਣਿਆਂ ‘ਤੇ ਹਮਲੇ ਕੀਤੇ।
ਇਸ ਤੋਂ ਪਹਿਲਾਂ, ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ (SOHR) ਨੇ ਕਿਹਾ ਕਿ ਜਦੋਂ ਤੋਂ ਬਾਗੀਆਂ ਨੇ ਅਸਦ ਸਰਕਾਰ ਨੂੰ ਸੱਤਾ ਤੋਂ ਬੇਦਖਲ ਕੀਤਾ ਹੈ, ਇਜ਼ਰਾਈਲ ਨੇ ਸੀਰੀਆ ‘ਤੇ 310 ਤੋਂ ਵੱਧ ਹਵਾਈ ਹਮਲੇ ਕੀਤੇ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਹੈ, “ਆਈਡੀਐਫ ਦਾ ਟੀਚਾ ਰਣਨੀਤਕ ਸਮਰੱਥਾਵਾਂ ਨੂੰ ਖਤਮ ਕਰਨਾ ਸੀ ਜੋ ਇਜ਼ਰਾਈਲ ਲਈ ਖ਼ਤਰਾ ਬਣੀਆਂ ਹੋਈਆਂ ਸਨ।”
ਪਿਛਲੇ ਹਫ਼ਤੇ, ਇੱਕ ਨਾਟਕੀ ਘਟਨਾਕ੍ਰਮ ਵਿੱਚ, ਤਤਕਾਲੀ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਸੀਰੀਆ ਤੋਂ ਭੱਜ ਕੇ ਰੂਸ ਚਲੇ ਗਏ, ਜਿਸ ਤੋਂ ਬਾਅਦ ਬਾਗੀਆਂ ਨੇ ਰਾਜਧਾਨੀ ਦਮਿਸ਼ਕ ‘ਤੇ ਕਬਜ਼ਾ ਕਰ ਲਿਆ।
ਇਹ ਵੀ ਪੜ੍ਹੋ – ਭਾਰਤੀ ਮੂਲ ਦੇ ਵਿਅਕਤੀ ‘ਤੇ ਭੜਕੀ ਅਮਰੀਕੀ ਔਰਤ, ਕਿਹਾ ‘ਅਮਰੀਕਾ ‘ਚ ਭਾਰਤੀਆਂ ਦੀ ਕੋਈ ਇੱਜ਼ਤ ਨਹੀਂ’