ਭਾਰਤ ਵਿੱਚ ਕੋਰੋਨਾ ਵਾਇਰਸ ਨੇ ਭਾਰੀ ਤਬਾਹੀ ਮਚਾਈ ਸੀ, ਇਸ ਦੌਰਾਨ ਕਈ ਲੱਖ ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਇਸ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਇਸ ਸਬੰਧੀ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਭਾਰਤੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਕਾਦਮਿਕ ਜਰਨਲ ਸਾਇੰਸ ਐਡਵਾਂਸ ‘ਚ ਜੀਵਨ ਸੰਭਾਵਨਾ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਦੇ ਲੋਕਾਂ ਦੀ ਜੀਵਨ ਸੰਭਾਵਨਾ ਵਿੱਚ ਕਾਫੀ ਕਮੀ ਆਈ ਹੈ। ਇਸ ਦੇ ਜਾਰੀ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਨੂੰ ਪੂਰੀ ਤਰਾਂ ਖਾਰਜ ਕੀਤਾ ਹੈ। ਸਾਇੰਸ ਐਡਵਾਂਸ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਭਾਰਤ ਵਿੱਚ 2019 ਅਤੇ 2020 ਦੇ ਵਿੱਚ ਔਸਤ ਉਮਰ ਵਿੱਚ 2.6 ਸਾਲ ਦੀ ਕਮੀ ਆਈ ਹੈ। ਇਸ ਦੇ ਮੁਤਾਬਕ ਮੁਸਲਮਾਨ ਭਾਈਚਾਰੇ ਦੇ ਨਾਲ ਮਰਦਾ ਦੇ ਮੁਕਾਬਲੇ ਔਰਤਾਂ ਵਿੱਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਸਮਾਜਿਕ ਤੌਰ ਤੇ ਵਾਝੇ ਸਮੂਹਾਂ ਦੀ ਉਮਰ ਵਿੱਚ ਵੀ ਕਮੀ ਆਈ ਹੈ।
ਇਸ ਸਬੰਧੀ ਭਾਰਤ ਸਰਕਾਰ ਦੇ ਮੰਤਰਾਲੇ ਨੇ ਕਿਹਾ ਹੈ ਕਿ ਰਿਪੋਰਟ ਤਿਆਰ ਕਰਨ ਵਾਲੇ ਨੇ ਦੇਸ਼ ਵਿੱਚੋਂ ਮੌਤਾਂ ਦਾ ਅੰਕੜਾ ਲਗਾਉਣ ਲਈ ਜਨਵਰੀ ਅਤੇ ਅ੍ਰਪੈਲ 2021 ਦੇ ਵਿਚਕਾਰ ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ ਦੇ ਪਰਿਵਾਰਾਂ ਦੇ ਡੇਟਾ ਦਾ ਇਸਤਮਾਲ ਕੀਤਾ ਹੈ। ਇਹ ਰਿਪੋਰਟ ਤਾਂ ਹੀ ਸਹੀ ਹੁੰਦੀ ਜੇਕਰ ਪਰਿਵਾਰ ਸਰਵੇਖਣ ਸੈਂਪਲ ਡੇਟਾ ਦਾ ਸਹੀ ਉਪਯੋਗ ਕੀਤਾ ਹੁੰਦਾ। ਇਸ ਵਿੱਤ 14 ਰਾਜਾਂ ਦੇ 23 ਫੀਸਦੀ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜੋ ਮੌਤ ਦੇ ਸਹੀ ਅੰਕੜੇ ਜਾਰੀ ਨਹੀਂ ਕਰਦੇ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 14 ਰਾਜਾਂ ਦੇ 23 ਫੀਸਦੀ ਪਰਿਵਾਰਾਂ ਨੂੰ ਆਧਾਰ ਬਣਾ ਕੇ ਇਹ ਅੰਦਾਜਾ ਕਿਵੇਂ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ – ਦਿੱਲੀ 1984 ਕਤਲੇਆਮ ਦੇ ਪੀੜਤਾਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਹੋਈ ਸ਼ੁਰੂ