The Khalas Tv Blog Lifestyle ਸਿਹਤ ਬੀਮਾ ਕਲੇਮ ਲਈ ਨਿਯਮ ਬਦਲੇ! 3 ਘੰਟਿਆਂ ਦੇ ਅੰਦਰ ਕਲੀਅਰ ਕੀਤਾ ਜਾਵੇਗਾ ਹੈਲਥ ਇੰਸ਼ੋਰੈਂਸ ਕੈਸ਼ਲੈੱਸ ਕਲੇਮ
Lifestyle

ਸਿਹਤ ਬੀਮਾ ਕਲੇਮ ਲਈ ਨਿਯਮ ਬਦਲੇ! 3 ਘੰਟਿਆਂ ਦੇ ਅੰਦਰ ਕਲੀਅਰ ਕੀਤਾ ਜਾਵੇਗਾ ਹੈਲਥ ਇੰਸ਼ੋਰੈਂਸ ਕੈਸ਼ਲੈੱਸ ਕਲੇਮ

ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (Insurance Regulatory and Development Authority of India – IRDAI) ਨੇ ਸਿਹਤ ਬੀਮਾ ਦੇ ਕਲੇਮ ਲਈ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਇਹ ਬਦਲਾਅ ਬੀਮਾਧਾਰਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ। ਬਹੁਤ ਵਾਰ ਦੇਖਿਆ ਗਿਆ ਹੈ ਕਿ ਹਸਪਤਾਲ ਵਿੱਚ ਜਦੋਂ ਮਰੀਜ਼ ਬਿਮਾਰੀ ਤੋਂ ਮੁਕਤ ਹੋ ਕੇ ਬਿਲਕੁਲ ਠੀਕ ਹੋ ਜਾਂਦੇ ਹਨ ਤਾਂ ਡਾਕਟਰ ਉਨ੍ਹਾਂ ਨੂੰ ਛੁੱਟੀ ਦੇ ਦਿੰਦੇ ਹਨ। ਪਰ ਸਿਹਤ ਬੀਮਾ ਕਲੇਮ ਵਿੱਚ ਦੇਰੀ ਹੋਣ ਕਰਕੇ ਮਰੀਜ਼ਾਂ ਨੂੰ ਘਰ ਨਹੀਂ ਜਾਣ ਦਿੱਤਾ।

ਇਸ ਸਥਿਤੀ ਵਿੱਚ ਹਸਪਤਾਲ ਦਾ ਸਟਾਫ਼ ਮਰੀਜ਼ਾਂ ਨੂੰ ਕੁਝ ਹੋਰ ਸਮਾਂ ਉਡੀਕ ਕਰਨ ਲਈ ਕਹਿੰਦਾ ਹੈ। ਕਈ ਵਾਰ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਜਾਂਦੀ ਹੈ, ਪਰ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਜਾਂਦੀ ਕਿਉਂਕਿ ਉਸ ਦਾ ਸਿਹਤ ਬੀਮਾ ਕਲੇਮ ਕਲੀਅਰ ਹੋਣ ਤਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ।

ਹਸਪਤਾਲ ਸਟਾਫ਼ ਵੱਲੋਂ ਮਰੀਜ਼ਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਇਸ ਵਿੱਚ ਕੁਝ ਹੋਰ ਘੰਟੇ ਲੱਗ ਜਾਂਦੇ ਹਨ ਤਾਂ ਮਰੀਜ਼ ਨੂੰ ਠੀਕ ਹੋਣ ਦੇ ਬਾਵਜੂਦ ਹਸਪਤਾਲ ਵਿੱਚ ਇੱਕ ਹੋਰ ਰਾਤ ਬਿਤਾਉਣੀ ਪਵੇਗੀ। ਇਸ ਨਾਲ ਮਰੀਜ਼ ਦੇ ਹਸਪਤਾਲ ਦਾ ਬਿੱਲ ਵੀ ਵਧ ਜਾਂਦਾ ਹੈ ਜਿਸ ਕਰਕੇ ਉਸ ’ਤੇ ਵਾਧੂ ਬੋਝ ਪੈਂਦਾ ਹੈ। ਇਹ ਹਰ ਰੋਜ਼ ਬਹੁਤ ਸਾਰੇ ਲੋਕਾਂ ਨਾਲ ਵਾਪਰਦਾ ਹੈ। ਲੋਕ ਘਰ ਜਾਣ ਲਈ ਠੀਕ ਹੋ ਜਾਂਦੇ ਹਨ, ਪਰ ਛੁੱਟੀ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸੋ ਇਸ ਸਮੱਸਿਆ ਨੂੰ ਦੂਰ ਕਰਨ ਲਈ IRDAI ਨੇ ਸਿਹਤ ਬੀਮਾ ਕਲੇਮ ਲਈ ਨਵੇਂ ਨਿਯਮ ਜਾਰੀ ਕੀਤੇ ਹਨ।

IRDAI ਨੇ ਮਾਸਟਰ ਸਰਕੂਲਰ ਕੀਤਾ ਜਾਰੀ

  • IRDAI ਨੇ ਕੱਲ੍ਹ (29 ਮਈ, 2024) ਨੂੰ ਇੱਕ ਮਾਸਟਰ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ, 55 ਸਰਕੂਲਰ ਨੂੰ ਰੱਦ ਕਰਕੇ, ਸਿਹਤ ਬੀਮਾ ਵਿੱਚ ਪਾਲਿਸੀ ਧਾਰਕ ਦੇ ਸਾਰੇ ਅਧਿਕਾਰਾਂ ਨੂੰ ਇੱਕ ਥਾਂ ’ਤੇ ਲਿਆਂਦਾ ਗਿਆ ਹੈ।
  • IRDAI ਨੇ ਕਿਹਾ ਕਿ ਬੀਮਾ ਕੰਪਨੀ ਨੂੰ ਹਸਪਤਾਲ ਤੋਂ ਡਿਸਚਾਰਜ ਦੀ ਬੇਨਤੀ ਪ੍ਰਾਪਤ ਹੋਣ ਦੇ 3 ਘੰਟਿਆਂ ਦੇ ਅੰਦਰ-ਅੰਦਰ ਕਲੇਮ ਕਲੀਅਰ ਕਰਨਾ ਪਵੇਗਾ। ਇਸ ਕਾਰਨ, ਕਿਸੇ ਵੀ ਸਥਿਤੀ ਵਿੱਚ ਪਾਲਿਸੀ ਧਾਰਕ ਨੂੰ ਹਸਪਤਾਲ ਤੋਂ ਛੁੱਟੀ ਦਾ ਇੰਤਜ਼ਾਰ ਨਹੀਂ ਕਰਵਾਇਆ ਜਾ ਸਕਦਾ।
  • ਜੇ ਪਾਲਿਸੀ ਧਾਰਕ ਨੂੰ ਡਿਸਚਾਰਜ ਕਰਨ ਵਿੱਚ 3 ਘੰਟੇ ਤੋਂ ਵੱਧ ਦੇਰੀ ਹੁੰਦੀ ਹੈ ਅਤੇ ਹਸਪਤਾਲ ਵਾਧੂ ਖ਼ਰਚਾ ਪਾ ਰਿਹਾ ਹੈ, ਤਾਂ ਬੀਮਾ ਕੰਪਨੀ ਉਸ ਚਾਰਜ ਨੂੰ ਸਹਿਣ ਕਰੇਗੀ। ਇਸ ਦਾ ਬੋਝ ਪਾਲਿਸੀ ਧਾਰਕ ’ਤੇ ਨਹੀਂ ਪਾਇਆ ਜਾ ਸਕਦਾ।

ਰੈਗੂਲੇਟਰ ਨੇ ਕਿਹਾ ਕਿ ਇਲਾਜ ਦੌਰਾਨ ਪਾਲਿਸੀਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਹ ਨਿਯਮ ਲਾਗੂ ਹੋਣਗੇ-

  • ਕਲੇਮ ਸੈਟਲਮੈਂਟ ਲਈ ਅਰਜ਼ੀ ’ਤੇ ਤੁਰੰਤ ਕਾਰਵਾਈ ਕਰੋ।
  • ਮਰੀਜ਼ ਦੀ ਮ੍ਰਿਤਕ ਦੇਹ ਨੂੰ ਤੁਰੰਤ ਹਸਪਤਾਲ ਤੋਂ ਰਿਲੀਜ਼ ਕਰਵਾਓ।
Exit mobile version