Punjab

IRCTC ਨੇ ਗਾਹਕਾਂ ਲਈ ਅਲਰਟ ਜਾਰੀ ਕੀਤਾ !

ਬਿਉਰੋ ਰਿਪੋਰਟ : ਰੇਲਵੇ ਦੀ ਟਿਕਟ ਬੁਕਿੰਗ ਪਲੇਟਫ਼ਾਰਮ IRCTC ਨੂੰ ਹਰ ਰੋਜ਼ ਕਰੋੜਾਂ ਲੋਕ ਵਰਤ ਦੇ ਹਨ । ਪਰ ਹੁਣ IRCTC ਨੇ ਆਪਣੇ ਯੂਜ਼ਰ ਨੂੰ ਇੱਕ ਫ਼ਰਜ਼ੀ ਐਪ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। IRCTC ਦਾ ਕਹਿਣਾ ਹੈ ਕਿ ਕੁਝ ਧੋਖੇਬਾਜ਼ ਫਰਾਡ ਫੇਕ ਐਪ ਦੇ ਜ਼ਰੀਏ ਯੂਜ਼ਰ ਨੂੰ ਫਿਸ਼ਿੰਗ ਲਿੰਕ ਭੇਜ ਰਹੇ ਹਨ ਤਾਂਕਿ ਯੂਜ਼ਰ ਉਨ੍ਹਾਂ ‘ਤੇ ਕਲਿੱਕ ਕਰਕੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਣ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਲੋਕਾਂ ਨੂੰ ਇਸ ਫੇਕ ਐਪ ਦੇ ਝਾਂਸੇ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ।

IRCTC ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਅਜਿਹੀ ਖ਼ਬਰਾਂ ਹਨ ਕਿ ਮੈਲੇਸ਼ਸ ਅਤੇ ਫੇਕ ਮੋਬਾਈਲ ਐੱਪ ਦੇ ਜ਼ਰੀਏ ਯੂਜ਼ਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਐੱਪ ਦੇ ਜ਼ਰੀਏ ਫਰਾਡ ਕਰਨ ਵਾਲਾ ਬਹੁਤ ਸਾਰੇ ਲੋਕਾਂ ਨੂੰ ਫਿਸ਼ਿੰਗ ਲਿੰਕ ਭੇਜ ਰਿਹਾ ਹੈ। ਯੂਜ਼ਰ ਨੂੰ ਫੇਕ IRCTC Rail connect ਐੱਪ ਡਾਊਨਲੋਡ ਕਰਨ ਲਈ ਮਜਬੂਰ ਕਰ ਰਹੇ ਹਨ । ਇਸ ਮੋਬਾਈਲ ਐੱਪ ਦੇ ਜ਼ਰੀਏ ਆਮ ਨਾਗਰਿਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਜੇਕਰ ਤੁਸੀਂ IRCTC Rail Connect ਦੀ ਵਰਤੋਂ ਕਰਦੇ ਹੋ ਤਾਂ ਧਿਆਨ ਰੱਖਣਾ ਕਿ ਇਸ ਨੂੰ Google store ਜਾਂ Apple app ਸਟੋਰ ਤੋਂ ਹੀ ਡਾਊਨ ਲੋਡ ਕਰੋ । IRCTC ਨੇ ਆਪਣੇ ਗਾਹਕਾਂ ਨੂੰ ਈ-ਮੇਲ ਭੇਜ ਕੇ ਵੀ ਅਲਰਟ ਜਾਰੀ ਕੀਤਾ ਹੈ । IRCTC ਨੇ ਕਿਹਾ ਹੈ ਕਿ whatsapp ‘ਤੇ ਮਿਲੇ ਕਿਸੇ ਵੀ ਲਿੰਕ ‘ਤੇ ਕਲਿੱਕ ਨਾ ਕਰੋ । ਅਜਿਹਾ ਕਰਕੇ ਯੂਜ਼ਰ ਆਨਲਾਈਨ ਸਕੈਮ ਵਿੱਚ ਫਸ ਸਕਦੇ ਹਨ । IRCTC ਦਾ ਕਹਿਣਾ ਹੈ ਕਿ ਸਰਕਾਰੀ ਅਦਾਰੇ ਐੱਪ ਡਾਊਨ ਲੋਡ ਕਰਨ ਦੇ ਲਈ ਕਿਸੇ ਵੀ ਯੂਜ਼ਰ ਨੂੰ ਕੋਈ ਲਿੰਕ ਨਹੀਂ ਭੇਜ ਦੇ ਹਨ ।

ਇਸ ਗੱਲ ਦਾ ਧਿਆਨ ਜ਼ਰੂਰ ਰੱਖੋ

IRCTC ਦੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਐੱਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਉਸ ਦਾ ਰਿਵਿਊ ਜ਼ਰੂਰ ਪੜ੍ਹੋ । ਜੇਕਰ ਤੁਹਾਨੂੰ ਸ਼ਿਕਾਇਤਾਂ ਮਿਲਣ ਅਤੇ ਰੇਟਿੰਗ ਘੱਟ ਹੋਵੇ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਹ ਐੱਪ ਫੇਕ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਐੱਪ ਨੂੰ ਡਾਊਨ ਲੋਡ ਕਰਨ ਤੋਂ ਪਹਿਲਾਂ ਨਾਂ ਅਤੇ ਸਪੈਲਿੰਗ ਅਤੇ ਡਿਟੇਲ ਚੈੱਕ ਕਰ ਲਓ।