‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਬੁਲ ਵਿੱਚ ਇਰਾਨ ਦੇ ਰਾਜਦੂਤ ਨੇ ਤਾਲਿਬਾਨ ਸਾਹਮਣੇ ਇੱਕ ਸ਼ਰਤ ਰੱਖਦਿਆਂ ਕਿਹਾ ਕਿ ਇਰਾਨ ਤਾਲਿਬਾਨ ਦੀ ਸਰਕਾਰ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਣਗੇ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੰਮਲਿਤ ਨਹੀਂ ਹੋ ਜਾਂਦੀ। ਰਾਜਦੂਤ ਬਹਿਦੁਰ ਅਮੀਨਿਅਨ ਨੇ ਇਹ ਗੱਲ ਇੱਕ ਅਫ਼ਗਾਨੀ ਨਿਊਜ਼ ਚੈਨਲ ‘ਤੇ ਕਹੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤਾਲਿਬਾਨ ਆਪਣੀ ਸਰਕਾਰ ਦੇ ਢਾਂਚੇ ਨੂੰ ਸੁਧਾਰ ਲੈਂਦਾ ਹੈ ਤਾਂ ਇਰਾਨ ਹੋਰ ਦੇਸ਼ਾਂ ਨੂੰ ਵੀ ਅਫ਼ਗਾਨਿਤਸਾਨ ਸਰਕਾਰ ਨੂੰ ਮਾਨਤਾ ਦੇਣ ਦੇ ਲਈ ਰਾਜ਼ੀ ਕਰਵਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸੱਤਾ ਵਿੱਚ ਆਉਂਦਾ ਹੈ ਅਤੇ ਇੱਕ ਹੀ ਜਾਤੀ ਸਮੂਹ ਨੂੰ ਆਪਣੀ ਸਰਕਾਰ ਵਿੱਚ ਸ਼ਾਮਿਲ ਕਰਦਾ ਹੈ ਅਤੇ ਦੂਸਰੇ ਜਾਤੀ ਸਮੂਹਾਂ ਨੂੰ ਸਰਕਾਰ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ। ਇਸ ਲਈ ਅਸੀਂ ਤਾਲਿਬਾਨ ਨੂੰ ਉਦਾਰਪੂਰਵਕ ਕਹਿੰਦੇ ਹਾਂ ਕਿ ਉਹ ਇੱਕ ਸੰਮਲਿਤ ਸਰਕਾਰ ਬਣਾਏ। ਪਰ ਇਸਲਾਮਿਕ ਅਮੀਰਾਤ ਨੇ ਕਿਹਾ ਕਿ ਅਮੀਨਿਅਨ ਦੀ ਇਹ ਟਿੱਪਣੀ ਅਫ਼ਗਾਨਿਤਸਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਹੈ।