International

ਇਜ਼ਰਾਈਲ-ਇਰਾਨ ਜੰਗ ਇੱਕ ਕਦਮ ਦੂਰ! ਇਰਾਨ ਨੇ ਇਜ਼ਰਾਈਲ ਦਾ ਜਹਾਜ਼ ‘ਤੇ ਕੀਤਾ ਕਬਜ਼ਾ

Iran seized ship 'linked to Israel', says state news agency

ਬਿਉਰੋ ਰਿਪੋਰਟ – ਇਰਾਨ-ਇਜ਼ਰਾਈਲ (IRAN-ISRAEL) ਦੇ ਵਿਚਾਲੇ ਲੜਾਈ ਦਾ ਪਹਿਲਾ ਕਦਮ ਵੱਧ ਚੁੱਕਾ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਓਮਾਨ ਦੀ ਖਾੜੀ ਵਿੱਚ ਹੋਮੁਜ ਦੇ ਕੋਲ ਭਾਰਤ ਆ ਰਹੇ ਕਾਰਗੋ ਸ਼ਿੱਪ (CARGO SHIP) ਨੂੰ ਇਰਾਨੀ (IRAN) ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਵਾਸ਼ਿਗਟਨ ਪੋਸਟ ਦੇ ਮੁਤਾਬਿਕ ਕਾਰਗੋ ਸ਼ਿੱਪ ਲੰਦਨ ਬੈਸਟ ਇੱਕ ਕੰਪਨੀ ਦਾ ਹੈ ਜਿਸ ਦਾ ਮਾਲਿਕ ਇੱਕ ਇਜ਼ਰਾਈਲ ਅਰਬਪਤੀ ਹੈ। ਸ਼ਿੱਪ ‘ਤੇ 20 ਕਰੂ ਮੈਂਬਰ (Crew member) ਸਵਾਰ ਹਨ। ਇਹ ਸਾਰੇ ਫਲੀਸਤੀਨ ਦੇ ਨਾਗਰਿਕ ਹਨ। ਘਟਨਾ ਦੇ ਬਾਅਦ ਇਜ਼ਰਾਇਲੀ ਫੌਜ ਦੇ ਬੁਲਾਰੇ ਨੇ ਡੇਨਿਆਰ ਹਗਾਰੀ ਨੇ ਕਿਹਾ ਅਸੀਂ ਕਿਸੇ ਵੀ ਤਰ੍ਹਾਂ ਦੇ ਹਮਲੇ ‘ਤੇ ਚੁੱਪ ਨਹੀਂ ਬੈਠਾਂਗੇ। ਇਸ ਦਾ ਜਵਾਬ ਦਿੱਤਾ ਜਾਵੇਗਾ।

ਉਧਰ ਭਾਰਤ ਸਮੇਤ 6 ਦੇਸ਼ਾਂ ਨੇ ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ ਅਤੇ ਜਰਮਨੀ ਨੇ ਆਪਣੇ ਨਾਗਰਿਕਾਂ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਨਾਗਰਿਕਾਂ ਨੂੰ ਇਰਾਨ ਅਤੇ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਦਰਅਸਲ 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ ਵਿੱਚ ਇਰਾਨੀ ਅੰਬੈਸੀ ਦੇ ਕੋਲ ਏਅਰ ਸਟ੍ਰਾਈਕ ਕੀਤੀ ਸੀ। ਇਸ ਵਿੱਚ ਇਰਾਨ ਦੇ 2 ਵੱਡੇ ਕਮਾਂਡਰ ਸਮੇਤ 13 ਲੋਕ ਮਾਰੇ ਗਏ ਸਨ। ਇਸ ਦੇ ਬਾਅਦ ਇਰਾਨ ਨੇ ਬਦਲਾ ਲੈਣ ਦੇ ਲਈ ਇਜ਼ਰਾਈਲ ‘ਤੇ ਹਮਲੇ ਦੀ ਧਮਕੀ ਦਿੱਤੀ ਸੀ।

ਜਹਾਜ਼ ਨੂੰ ਲੈ ਕੇ ਜਾ ਰਿਹਾ ਹੈ ਇਰਾਨ

ਨਿਊਜ਼ ਏਜੰਸੀ ਰਾਇਟਰ ਦੇ ਮੁਤਾਬਿਕ ਜਹਾਜ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਇਸ ਨੂੰ ਇਰਾਨ ਲਿਜਾਇਆ ਜਾ ਰਿਹਾ ਹੈ। ਇਜ਼ਰਾਈਲ ਦੀ ਡਿਫੈਂਸ ਫੋਰਸ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਇਰਾਨ ਜੇਕਰ ਵਿਵਾਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦਾ ਅੰਜਾਮ ਭੁਗਤਨਾ ਹੋਵੇਗਾ।

ਅਲਜਜ਼ੀਰਾ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਨੇ ਓਮਾਨ ਦੀ ਖਾੜੀ ਵਿੱਚ ਇਜ਼ਰਾਈਲ ਨਾਲ ਜੁੜੇ ਜਿਸ ਜਹਾਜ ਨੂੰ ਕਬਜ਼ੇ ਵਿੱਚ ਲਿਆ ਹੈ ਉਹ ਮੁੰਬਈ ਜਾ ਰਿਹਾ ਸੀ। ਜਹਾਜ ਦਾ ਨਾਂ MSC ਏਰੀਜ ਦੱਸਿਆ ਜਾ ਰਿਹਾ ਹੈ।

ਉਧਰ ਮਿਡਲ ਈਸਟ ਦੇ 8 ਦੇਸ਼ਾਂ ਵਿੱਚ ਅਮਰੀਕਾ ਨੇ ਫੌਜ ਦੀ ਤਾਇਨਾਤੀ ਕਰ ਦਿੱਤੀ ਹੈ। ਜੰਗ ਦੇ ਹਾਲਾਤਾਂ ਵਿੱਚ ਇਜ਼ਰਾਈਲ ਦੀ ਮਦਦ ਕੀਤੀ ਜਾਵੇਗੀ।