The Khalas Tv Blog International ਇਸ ਡਰ ਤੋਂ 67 ਸਾਲ ਤੱਕ ਨਹੀਂ ਨਹਾਇਆ ਇਹ ਸ਼ਖ਼ਸ! ਜਦੋਂ ਜ਼ਬਰਦਸਤੀ ਕੀਤੀ ਤਾਂ ਡਰ ਸੱਚ ਸਾਬਿਤ ਹੋਇਆ
International

ਇਸ ਡਰ ਤੋਂ 67 ਸਾਲ ਤੱਕ ਨਹੀਂ ਨਹਾਇਆ ਇਹ ਸ਼ਖ਼ਸ! ਜਦੋਂ ਜ਼ਬਰਦਸਤੀ ਕੀਤੀ ਤਾਂ ਡਰ ਸੱਚ ਸਾਬਿਤ ਹੋਇਆ

Iran 67 Year old not take bath

ਬਜ਼ੁਰਗ ਅਮੂ ਹਾਜੀ ਤੇ ਫਿਲਮ ਵੀ ਬਣ ਚੁੱਕੀ ਹੈ ।

ਬਿਊਰੋ ਰਿਪੋਰਟ : ਕੁਝ ਲੋਕ ਦਿਨ ਵਿੱਚ 2-2 ਵਾਰ ਨਹਾਉਂਦੇ ਹਨ ਤਾਂ ਕੋਈ ਨਾ ਨਹਾਉਣ ਦਾ ਬਹਾਨਾ ਤਲਾਸ਼ ਦੇ ਹਨ । ਹਰ ਧਰਮ ਵਿੱਚ ਮਨ ਦੇ ਨਾਲ ਤਨ ਦੇ ਸਾਫ਼ ਰੱਖਣ ਦੀ ਵੀ ਸਿਖਿਆ ਦਿੱਤੀ ਜਾਂਦੀ ਹੈ। ਪਰ ਕੁਝ ਲੋਕ ਕਦੇ ਸਮੇਂ ਦੀ ਘਾਟ ਤਾਂ ਕਦੇ ਸਰਦੀ ਦਾ ਬਹਾਨਾ ਲਗਾਉਂਦੇ ਹੋਏ ਨਹਾਉਣ ਤੋਂ ਬਚ ਦੇ ਹਨ। ਕਈਆਂ ਨੂੰ ਪਾਣੀ ਤੋਂ ਡਰ ਲੱਗ ਦਾ ਹੈ । ਅਜਿਹਾ ਇੱਕ ਈਰਾਨ ਦਾ ਸ਼ਖ਼ਸ ਚਰਚਾ ਵਿੱਚ ਹੈ ਜਿਸ ਨੇ 67 ਸਾਲ ਤੱਕ ਇਸ਼ਨਾਨ ਨਹੀਂ ਕੀਤਾ। 94 ਸਾਲ ਦੇ ਇੱਕ ਸ਼ਖ਼ਸ ਦੇ ਮਨ ਵਿੱਚ ਨਾਉਣ ਦੇ ਨਾਂ ‘ਤੇ ਇੱਕ ਡਰ ਬੈਠਾ ਹੋਇਆ ਸੀ ਜੋ ਸੱਚ ਸਾਬਿਤ ਹੋਇਆ ।

ਨਹਾਉਣ ਤੋਂ ਬਾਅਦ ਹੋਈ ਮੌਤ

ਈਰਾਨ ਦਾ ਜਿਹੜਾ ਸ਼ਖ਼ਸ 67 ਸਾਲ ਤੱਕ ਨਹੀਂ ਨਹਾਇਆ ਸੀ ਉਸ ਦਾ ਨਾਂ ਹੈ ਅਮੂ ਹਾਜੀ (AMOU HAJI) ਉਸ ਨੂੰ ਡਰ ਸੀ ਕਿ ਜੇਕਰ ਉਹ ਨਹਾਇਆ ਤਾਂ ਉਹ ਬਿਮਾਰ ਹੋ ਜਾਵੇ । ਉਸ ਦਾ ਡਰ ਸੱਚ ਸਾਬਿਤ ਹੋਇਆ ਕੁਝ ਮਹੀਨੇ ਪਹਿਲਾਂ ਪਿੰਡ ਦੇ ਲੋਕ ਉਸ ਨੂੰ ਜ਼ਬਰਦਸਤੀ ਬਾਥਰੂਮ ਵਿੱਚ ਲੈ ਗਏ ਅਤੇ ਅਮੂ ਹਾਜੀ ਨੂੰ ਨਹਾਇਆ । ਉਸ ਦਿਨ ਤੋਂ ਬਾਅਦ ਅਮੂ ਬਿਮਾਰ ਹੋਣਾ ਸ਼ੁਰੂ ਹੋ ਗਿਆ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਹੈ। ਅਮੂ ‘ਤੇ ਡਾਕੂਮੈਂਟਰੀ ਵੀ ਬਣੀ ਹੈ। ਜਿਸ ਦਾ ਨਾਂ ਸੀ ‘ਸਟ੍ਰੇਂਜ ਲਾਈਫ ਆਫ ਅਮੋ ਹਾਜੀ’ ।ਇਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮੂ ਮਰੇ ਹੋਏ ਜਾਨਵਰਾਂ ਦਾ ਮਾਸ ਖਾਣਾ ਪਸੰਦ ਕਰਦਾ ਸੀ ਅਤੇ ਸਿਗਰਟ ਦੀ ਪਾਈਪ ਵੀ ਪੀਂਦਾ ਸੀ। ਪਰ ਤੰਬਾਕੂ ਦੀ ਥਾਂ ਉਹ ਉਸ ਵਿੱਚ ਜਾਨਵਰਾਂ ਦਾ ਮੱਲ ਪਾ ਦਿੰਦਾ ਸੀ । ਆਪਣੀ ਜ਼ਿੰਦਗੀ ਦੌਰਾਨ ਉਸ ਨੇ ਕਾਫੀ ਮੁਸ਼ਕਿਲਾਂ ਵੇਖਿਆ ਇਸ ਲਈ ਉਹ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਸਮਝ ਦਾ ਸੀ ।

ਸਰਦੀ ਤੋਂ ਬਚਣ ਦੇ ਲਈ ਹੈਲਮੇਟ ਪਾਉਂਦਾ ਸੀ

ਹਾਜੀ ਨੂੰ ਆਲੇ ਦੁਆਲੇ ਪਈ ਜਿਹੜੀ ਵੀ ਚੀਜ਼ ਮਿਲ ਜਾਂਦੀ ਸੀ ਉਹ ਉਸਨੂੰ ਆਪਣੇ ਹਿਸਾਬ ਦੇ ਨਾਲ ਵਰਤ ਲੈਂਦਾ ਸੀ। ਉਸ ਦੇ ਕੋਲ ਇੱਕ ਸ਼ੀਸ਼ਾ ਹੁੰਦਾ ਸੀ,ਇਸ ਤੋਂ ਇਲਾਵਾ ਹੈਲਮੇਟ ਵੀ ਸੀ ਜੋ ਉਹ ਸਰਦੀ ਤੋਂ ਬਚਣ ਦੇ ਲਈ ਵਰਤ ਦਾ ਸੀ । ਕਈ ਵਾਰ ਮਾਹਿਰ ਹਾਜੀ ਦੇ ਕੋਲ ਉਸ ਦੀ ਜਾਂਚ ਦੇ ਲਈ ਆਏ ਸਨ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾਂ ਗੰਦਾ ਜੀਵਨ ਜੀਉਣ ਦੇ ਬਾਵਜੂਦ ਉਹ ਕਦੇ ਬਿਮਾਰ ਨਹੀਂ ਪਿਆ ਸੀ । ਸਿਰਫ਼ ਇੰਨਾਂ ਹੀ ਨਹੀਂ ਹਾਜੀ ਕਦੇ ਵੀ ਕਿਸੇ ਬੈਕਟੀਰੀਆ ਦੀ ਚਪੇਟ ਵਿੱਚ ਨਹੀਂ ਆਇਆ। ਆਲੇ-ਦੁਆਲੇ ਦੇ ਲੋਕ ਕਹਿੰਦੇ ਹਨ ਕਿ ਉਹ ਕਦੇ ਵੀ ਬਿਮਾਰ ਨਹੀਂ ਵੇਖਿਆ ਗਿਆ

ਝੌਪੜੀ ਵਿੱਚ ਰਹਿੰਦਾ ਸੀ ਹਾਜੀ

2014 ਵਿੱਚ ਤੇਹਰਾਨ ਟਾਈਮਸ ਨੇ ਦੱਸਿਆ ਸੀ ਕਿ ਹਾਜੀ ਖੱਡ ਵਿੱਚ ਬਣੀ ਝੌਪੜੀ ਵਿੱਚ ਰਹਿੰਦਾ ਸੀ । ਉਸ ਨੇ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਉਸੇ ਥਾਂ ‘ਤੇ ਹੀ ਬਿਤਾਇਆ ਸੀ । ਆਲੇ-ਦੁਆਲੇ ਦੇ ਲੋਕ ਜਦੋਂ ਉਸ ਨੂੰ ਨਹਾਉਣ ਦੇ ਲਈ ਕਹਿੰਦੇ ਸਨ ਤਾਂ ਉਹ ਉਦਾਸ ਹੋ ਜਾਂਦਾ ਸੀ। ਉਹ ਆਪਣਾ ਡਰ ਕਿਸੇ ਨੂੰ ਨਹੀਂ ਦੱਸ ਦਾ ਸੀ । 67 ਸਾਲ ਨਾ ਨਾਉਣ ਦੀ ਵਜ੍ਹਾ ਕਰਕੇ ਉਸ ਸਕਿਨ ਕਾਲੀ ਪੈ ਗਈ ਸੀ,ਚਹਿਰੇ ਦਾ ਬੁਰਾ ਹਾਲ ਸੀ। ਕਪੜਿਆਂ ਦੀ ਹਾਲਤ ਬਹੁਤ ਹੀ ਖ਼ਰਾਬ ਸੀ। ਥਾਂ-ਥਾਂ ਤੋਂ ਕਪੜੇ ਫੱਟੇ ਹੋਏ ਸਨ । ਜੇਕਰ ਕੋਈ ਉਸ ਦੀ ਮਦਦ ਕਰਨ ਲਈ ਅੱਗੇ ਆਉਂਦਾ ਤਾਂ ਉਹ ਨਰਾਜ਼ ਹੋ ਜਾਂਦਾ ਸੀ ।

ਆਖਿਰ ਹਾਜੀ ਦੀ ਮੌਤ ਦੀ ਵਜ੍ਹਾ ਸਿਰਫ਼ ਨਾ ਨਾਉਣਾ ਸੀ ?

67 ਸਾਲ ਤੱਕ ਨਾ ਨਹਾਉਣ ਦੀ ਵਜ੍ਹਾ ਕਰਕੇ ਉਸ ਨੂੰ ਦੁਨੀਆ ਦਾ WORLD’S DIRTIEST MAN ਵੱਜੋਂ ਵੀ ਜਾਣਿਆ ਜਾਂਦਾ ਸੀ । ਅਮੂ ਹਾਜੀ ਦੀ ਮੌਤ ਪਿੱਛੇ ਨਹਾਉਣ ਵਜ੍ਹਾ ਸੀ ਜਾਂ ਫਿਰ ਕੁਝ ਹੋਰ ਇਸ ਬਾਰੇ ਡਾਕਟਰ ਚੰਗੀ ਤਰ੍ਹਾਂ ਦੱਸ ਸਕਦੇ ਹਨ ਪਰ ਜੇਕਰ 7 ਦਹਾਕਿਆਂ ਬਾਅਦ ਸਰੀਰ ਵਿੱਚ ਕੁਝ ਹਲਚਲ ਹੁੰਦੀ ਹੈ ਤਾਂ ਉਸ ਦਾ ਅਸਰ ਤਾਂ ਵੇਖਣ ਨੂੰ ਮਿਲ ਦਾ ਹੀ ਹੈ । ਹੋ ਸਕਦਾ ਹੈ ਕਿ ਜੇਕਰ ਉਸ ਨੂੰ ਡਾਕਟਰਾਂ ਦੀ ਸਲਾਹ ਦੇ ਨਾਲ ਪਿੰਡ ਵਾਲੇ ਉਸ ਦੇ ਸਰੀਰ ਦੀ ਸਫਾਈ ਕਰਦੇ ਤਾਂ ਉਹ ਬਿਮਾਰ ਨਾ ਹੁੰਦਾ ਅਤੇ ਉਸ ਦੀ ਮੌਤ ਨਾ ਹੁੰਦੀ । ਪਰ ਅਮੂ ਦਾ ਡਰ ਉਸ ਦੇ ਦਿਮਾਗ ‘ਤੇ ਇੰਨਾਂ ਜ਼ਿਆਦਾ ਹਾਵੀ ਹੋ ਗਿਆ ਸੀ ਕਿ ਉਹ 67 ਸਾਲ ਤੱਕ ਉਸ ‘ਤੇ ਕਾਬੂ ਨਹੀਂ ਪਾ ਸਕਿਆ। ਇਸੇ ਲਈ ਕਿਹਾ ਜਾਂਦਾ ਡਰ ਭਾਵੇ ਕਿਸੇ ਚੀਜ਼ ਦਾ ਵੀ ਕਿਉਂ ਨਾ ਹੋਵੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਸੋਚਣ ਸਮਝਨ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੰਦਾ ਹੈ।

Exit mobile version