International

ਸਾਨੂੰ ਦੁਸ਼ਮਣ (ਅਮਰੀਕਾ) ਦੀ ਵੈਕਸੀਨ ਉੱਤੇ ਭਰੋਸਾ ਨਹੀਂ : ਹੁਸੈਨ ਸਲਾਮੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਰਾਨ ਨੂੰ ਦੁਸ਼ਮਣ ਦੇਸ਼ਾਂ ਦੀ ਵੈਕਸੀਨ ‘ਤੇ ਯਕੀਨ ਨਹੀਂ ਹੈ ਕਿਉਂਕਿ ਇਹ ਜੈਵਿਕ ਹਥਿਆਰਾਂ ਦਾ ਯੁੱਗ ਹੈ। ਇਹ ਬਿਆਨ ਇਰਾਨ ਵਿੱਚ ਵਿਦੇਸ਼ਾਂ ਤੋਂ ਕੋਵਿਡ ਵੈਕਸੀਨ ਮੰਗਵਾਉਣ ਦੇ ਸਵਾਲਾਂ ਉੱਤੇ ਦੇਸ਼ ਦੀ ਅਲੀਡ ਕਮਾਂਡੋ ਯੂਨਿਟ ਰਿਵੋਲਿਊਸ਼ਨਰੀ ਗਾਰਡ ਦੇ ਕਮਾਂਡਰ-ਇਨ-ਚੀਫ ਮੈਨੇਜਰ ਜਨਰਲ ਹੁਸੈਨ ਸਲਾਮੀ ਨੇ ਦਿੱਤਾ ਹੈ।ਵੱਡੇ ਲੀਡਰ ਖਾਮਨੇਈ ਦੀ ਅਗਾਵਈ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਇਰਾਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।ਅਜਿਹੇ ਵਿੱਚ ਇਰਾਨ ਦੇ ਦੁਸ਼ਮਣ ਸਾਡਾ ਹੌਂਸਲਾ ਤੋੜਨ ਦੀ ਕੋਸਿਸ਼ ਕਰ ਰਹੇ ਹਨ।

ਜਰਨੈਲ ਹੁਸੈਨ ਸਲਾਮੀ ਨੇ ਕਿਹਾ ਕਿ ਸਾਨੂੰ ਆਪਣੇ ਦੁਸ਼ਮਣਾਂ ਯਾਨੀ ਕਿ ਅਮਰੀਕਾ ਉੱਤੇ ਤਿਲ ਮਾਤਰ ਵੀ ਭਰੋਸਾ ਨਹੀਂ।ਉਨ੍ਹਾਂ ਸਵਾਲ ਕੀਤਾ ਹੈ ਕਿ ਅਮਰੀਕਾ ਨੇ ਇਰਾਨ ਨੂੰ ਦਵਾਈ ਖਰੀਦਣ ਤੋਂ ਮਨ੍ਹਾਂ ਕਰ ਦਿੱਤਾ ਸੀ, ਤਾਂ ਇਸ ਗੱਲ ਦੀ ਗਰੰਟੀ ਹੈ ਕਿ ਉਹ ਸਾਨੂੰ ਕੁੱਝ ਅਜਿਹਾ ਦੇ ਦੇਣਗੇ, ਜਿਸ ਨਾਲ ਸਾਡੇ ਲੋਕਾਂ ਨੂੰ ਅਧਰੰਗ ਮਾਰ ਜਾਵੇਗਾ ਜਾਂ ਸਾਡੇ ਲਈ ਭਵਿੱਖ ਦਾ ਕੋਈ ਖਤਰਾ ਖੜਾ ਹੋ ਜਾਵੇਗਾ।