ਬਿਊਰੋ ਰਿਪੋਰਟ : ਇਰਾਨ ਵਿੱਚ ਹਿਜਾਬ ਦੇ ਖਿਲਾਫ਼ ਕਈ ਮਹੀਨਿਆਂ ਤੋਂ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ । ਇਸ ਦੌਰਾਨ 23 ਸਾਲ ਦੇ ਇੱਕ ਨੌਜਵਾਨ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਸਜਾ-ਏ-ਮੌਤ ਦੀ ਸੁਣਾਈ ਗਈ । ਮੌਤ ਤੋਂ ਪਹਿਲਾਂ ਉਸ ਨੇ ਕੁਝ ਨਿਰਦੇਸ਼ ਛੱਡੇ ਸਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਉਸ ਨੇ ਆਪਣੀ ਅਖੀਰਲੀ ਖੁਆਇਸ਼ ਦੱਸ ਦੇ ਹੋਏ ਕਿਹਾ ਸੀ ਕਿ ਮੇਰੀ ਕਬਰ ‘ਤੇ ਮਾਤਮ ਨਾ ਬਣਾਇਆ ਜਾਵੇ ਅਤੇ ਕੁਰਾਨ ਨਾ ਪੜੀ ਜਾਵੇ । ਸਿਰਫ਼ ਜਸ਼ਨ ਹੀ ਮਨਾਇਆ ਜਾਵੇ।
ਇਰਾਨ ਦੇ ਮਸ਼ਹਦ ਸ਼ਹਿਰ ਵਿੱਚ ਮਜੀਦਰੇਜ਼ਾ ਰਹਨਾਵਰਦ ਨੂੰ ਸੋਮਵਾਰ ਫਾਂਸੀ ਦਿੱਤੀ ਗਈ ਸੀ । 4 ਦਿਨ ਪਹਿਲਾਂ 23 ਸਾਲ ਦੇ ਮਜੀਦਰੇਜ਼ਾ ਰਹਨਾਵਰਦ ਨੂੰ ਸੁਰੱਖਿਆ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ‘ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਕੌਮਾਂਤਰੀ ਪੱਧਰ ‘ਤੇ ਇਸ ਦੀ ਕਾਫੀ ਨਿਖੇਦੀ ਹੋਈ ਸੀ । ਇਹ ਪਹਿਲਾਂ ਮਾਮਲਾ ਸੀ ਕਿਸੇ ਪ੍ਰਦਰਸ਼ਨਕਾਰੀ ਨੂੰ ਫਾਂਸੀ ਦਿੱਤੀ ਗਈ ਹੋਵੇ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮਜੀਦਰੇਜ਼ਾ ਰਹਨਾਵਰਦ ਆਪਣੀ ਅਖੀਰਲੀ ਖੁਆਇਸ਼ ਦੱਸ ਰਿਹਾ ਹੈ । ਉਸ ਦੀ ਅੱਖਾਂ ‘ਤੇ ਪੱਟੀ ਬੰਨੀ ਸੀ, 2 ਨਕਾਬਪੋਸ਼ ਗਾਰਡ ਨੇ ਉਸ ਨੂੰ ਘੇਰਿਆ ਸੀ ਅਤੇ ਉਹ ਕੈਮਰੇ ‘ਤੇ ਬੋਲ ਰਿਹਾ ਸੀ ।
ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਮੈਂ ਨਹੀਂ ਚਾਉਂਦਾ ਹਾਂ ਕਿ ਮੇਰੀ ਕਬਰ ‘ਤੇ ਮਾਤਮ ਮਨਾਇਆ ਜਾਵੇ,ਮੈ ਨਹੀਂ ਚਾਉਂਦਾ ਹਾਂ ਕਿ ਕੋਈ ਕੁਰਾਨ ਦੀ ਪ੍ਰਾਥਨਾ ਕਰੇ,ਸਿਰਫ਼ ਜਸ਼ਨ ਮਨਾਇਆ ਜਾਵੇ,ਖੁਸ਼ੀਆਂ ਅਤੇ ਮਿਊਜ਼ਿਕ ਵਜਾਉ, ਬੈਲਜੀਅਮ ਦੀ ਇੱਕ ਐੱਮਪੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ‘ਕਿ ਇਰਾਨ ਵਿੱਚ 12 ਦਸੰਬਰ ਨੂੰ ਫਾਂਸੀ ‘ਤੇ ਲਟਗਾਏ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਰਹਨਾਵਰਦ ਤੋਂ ਪੁੱਛਿਆ ਕਿ ਆਖਿਰੀ ਖੁਆਇਸ਼ ਕੀ ਹੈ,ਉਸ ਨੇ ਕਿਹਾ ਮੈਂ ਨਹੀਂ ਚਾਉਂਦਾ ਕੀ ਮੇਰੀ ਕਬਰ ਤੇ ਕੋਈ ਕੁਰਾਨ ਪੜੇ,ਸਿਰਫ਼ ਜਸ਼ਨ ਮਨਾਇਆ ਜਾਵੇ’,ਸ਼ਰਿਆ ਕਾਨੂੰਨ ਦੀ ਵਜ੍ਹਾ ਕਰਕੇ ਉਸ ਨੂੰ ਫਾਂਸ ਹੋਈ ਸੀ ।
ਅਦਾਲਤ ਨੇ ਸੁਣਾਈ ਸੀ ਸਜ਼ਾ
ਰਹਨਾਵਰਦ ‘ਤੇ ਇਲਜ਼ਾਮ ਸੀ ਕਿ ਉਸ ਨੇ 2 ਸੁਰੱਖਿਆ ਮੁਲਾਜ਼ਮਾਂ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ । ਨਿਊਜ਼ ਏਜੰਸੀ AFP ਮੁਤਾਬਿਕ ਓਸਲੋ ਸਥਿਤ ਇਰਾਨ ਮਨੁੱਖੀ ਅਧਿਕਾਰਾ ਦੇ ਨਿਰਦੇਸ਼ਕ ਮਹਿਮੂਦ ਨੇ ਕਿਹਾ ਰਹਨਾਵਰਦ ਤੋਂ ਜ਼ਬਰਦਸਤੀ ਗੁਨਾਹ ਕਬੂਲ ਕਰਵਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਿਰਫ਼ 23 ਦਿਨਾਂ ਦੀ ਗ੍ਰਿਫਤਾਰੀ, ਉਸ ਨੂੰ ਜਨਤਕ ਤੌਰ ‘ਤੇ ਫਾਂਸੀ ਦਿੱਤੀ ਗਈ ਹੈ । ਇਹ ਇਸਲਾਮ ਰਿਪਬਲਿਕਨ ਦੇ ਆਗੂਆਂ ਦਾ ਇੱਕ ਹੋਰ ਗੰਭੀਰ ਅਪਰਾਧ ਹੈ ।