Punjab

ਇਸ IPS ਅਫਸਰ ਦੀ ਗੁਰਬਾਣੀ ਪ੍ਰਤੀ ਆਸਥਾ ਨੂੰ ਵੇਖ ਹਰ ਕੋਈ ਹੈਰਾਨ !

ਬਿਉਰੋ ਰਿਪੋਰਟ : ਅਸੀਂ ਤੁਹਾਨੂੰ ਉਸ IPS ਅਫਸਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਗੁਰਬਾਣੀ ਦੇ ਪ੍ਰਤੀ ਆਸਥਾ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਨ੍ਹਾਂ ਦੇ ਦਫਤਰ ਵਿੱਚ ਹਰ ਵੇਲੇ ਗੁਰਬਾਣੀ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਭਾਵੇ ਕੋਈ ਮੀਟਿੰਗ ਹੋਵੇ ਜਾਂ ਕੋਈ ਮਿਲਣ ਵਾਲਾ ਆਏ ਗੁਰਬਾਣੀ ਹਮੇਸ਼ਾ ਤੁਸੀਂ ਸੁਣ ਸਕਦੇ ਹੋ। ਇਹ ਨੌਜਵਾਨ IPS ਅਫਸਰ 2010 ਬੈਚ ਦਾ ਹੈ । ਹਿਮਾਚਲ ਦੇ ਬੱਦੀ ਵਿੱਚ ਤਾਇਨਾਤ ਮੋਹਿਤ ਚਾਵਲਾ SSP ਵਜੋ ਤਾਇਨਾਤ ਹਨ ਅਤੇ ਜਲਦ ਉਹ DIG ਦਾ ਅਹੁਦਾ ਵੀ ਸੰਭਾਲਣਗੇ।

SSP ਮੋਹਿਤ ਚਾਵਲਾ ਦੇ ਦਫਤਰ ਜਿਸ ਵੇਲੇ ਗੁਰਬਾਣੀ ਦਾ ਗਾਇਨ ਚੱਲ ਰਿਹਾ ਹੁੰਦਾ ਹੈ ਉਸ ਵੇਲੇ ਉਨ੍ਹਾਂ ਦੇ ਪੈਰ ਨੰਗੇ ਹੁੰਦੇ ਹਨ,ਉਹ ਬੂਟ ਨਹੀਂ ਪਾਉਂਦੇ ਹਨ । ਉਨ੍ਹਾਂ ਦੇ ਕਮਰੇ ਵਿੱਚ ਟੀਵੀ ਲੱਗਿਆ ਹੈ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਹਰ ਵੇਲੇ ਚੱਲ ਰਿਹਾ ਹੁੰਦਾ ਹੈ। ਗੁਰਬਾਣੀ ਦੇ ਪ੍ਰਸ਼ਾਸਨ ਵੇਲੇ ਹਾਲਾਂਕਿ ਆਵਾਜ਼ ਘੱਟ ਹੁੰਦੀ ਹੈ,ਪਰ ਇਹ ਆਵਾਜ਼ ਮੋਹਿਤ ਚਾਵਲਾ ਅਤੇ ਆਉਣ ਵਾਲੇ ਲੋਕਾਂ ਦੇ ਕੰਨਾਂ ਨੂੰ ਵੀ ਸਕੂਨ ਦਿੰਦੀ ਹੈ । ਖਾਸ ਗੱਲ ਇਹ ਹੈ ਮੀਟਿੰਗ ਸਮੇਂ ਵੀ ਗੁਰਬਾਣੀ ਦੀ ਆਵਾਜ਼ ਬੰਦ ਨਹੀਂ ਹੁੰਦੀ ਹੈ । ਮੋਹਿਤ ਚਾਵਲਾ ਦਾ ਇਹ ਅਧਿਆਤਮ ਰੂਪ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਹੈ ।

SSP ਮੋਹਤ ਚਾਵਲਾ ਦਾ ਕਹਿਣਾ ਹੈ ਕਿ ਪੂਰਾ ਦਿਨ ਗੁਰਬਾਣੀ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪੈਂਦੀ ਹੈ ਤਾਂ ਉਨ੍ਹਾਂ ਦਾ ਮਨ ਪੋਜ਼ੀਟਿਵ ਰਹਿੰਦਾ ਹੈ ਅਤੇ ਮਜ਼ਬੂਤੀ ਨਾਲ ਕੰਮ ਕਰਨ ਅਤੇ ਫੈਸਲੇ ਲੈਣ ਦੀ ਤਾਕਤ ਮਿਲ ਦੀ ਹੈ ।