The Khalas Tv Blog Punjab ਆਈਪੀਐਸ ਅਧਿਕਾਰੀ ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ
Punjab

ਆਈਪੀਐਸ ਅਧਿਕਾਰੀ ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ ਡੀਜੀਪੀ ਨਿਯੁਕਤ

‘ਦ ਖਾਲਸ ਬਿਊਰੋ:ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਗੌਰਵ ਯਾਦਵ ਪੰਜਾਬ ਦੇ ਡੀਜੀਪੀ ਵੀ.ਕੇ ਭਾਵਰਾ ਦੀ ਥਾਂ ਲੈਣਗੇ,ਜੋ ਕਿ 2 ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ।ਉਹ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਪੀਸੀ ਡੋਗਰਾ ਦੇ ਜਵਾਈ ਦੱਸੇ ਜਾਂਦੇ ਹਨ।ਉਹ 2002 ਤੋਂ 2006 ਤੱਕ ਚੰਡੀਗੜ੍ਹ ਦੇ ਐਸਐਸਪੀ ਵੀ ਰਹਿ ਚੁੱਕੇ ਹਨ।ਦਿਲਚਸਪ ਗੱਲ ਇਹ ਕਿ ਉਹ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੈਚਮੇਟ ਰਹੇ ਹਨ।

1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਦੇ ਨਾਂ ਦੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਰ ਲਗਾਈ ਹੈ,ਜਦੋਂ ਕਿ ਇਸ ਅਹੁਦੇ ਲਈ ਹੋਰ ਵੀ ਕਈ ਅਧਿਕਾਰੀਆਂ ਦੇ ਨਾਮ ਵੀ ਸੁਝਾਏ ਜਾ ਰਹੇ ਸਨ,ਜਿਹਨਾਂ ਵਿੱਚ ਹਰਪ੍ਰੀਤ ਸਿੰਘ ਸਿੱਧੂ,ਸ਼ਰਦ ਸੱਤਿਆ ਚੌਹਾਨ ਤੇ ਹੋਰ ਕਈ ਨਾਂ ਸ਼ਾਮਲ ਹਨ।

Exit mobile version