India

ਹੁਣ IPL ‘ਚ ਆ ਵੜਿਆ ਕੋਰੋਨਾ, ਦੋ ਖਿਡਾਰੀਆਂ ਨੂੰ ਲੱਗੀ ਲਾਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਲਕਾਤਾ ਨਾਇਟ ਰਾਇਡਰਸ ਦੀ ਟੀਮ ਦੇ ਦੋ ਖਿਡਾਰੀਆਂ ਵਰੁਣ ਚੱਕਰਬਰਤੀ ਤੇ ਸੰਦੀਪ ਵਾਰੀਅਰ ਦੇ ਕੋਰੋਨਾ ਪਾਜੇਟਿਵ ਹੋਣ ਬਾਅਦ ਅੱਜ ਕੋਲਕਾਤਾ ਤੇ ਬੰਗਲੂਰੂ ਦੀ ਟੀਮ ਵਿਚਾਲੇ ਹੋਣ ਵਾਲੇ ਮੈਚ ਨੂੰ ਟਾਲ ਦਿੱਤਾ ਗਿਆ ਹੈ। ਇਹ ਬਿਆਨ ਜਾਰੀ ਕਰਦਿਆਂ ਬੀਸੀਸੀਆਈ ਨੇ ਕਿਹਾ ਹੈ ਕਿ ਇਹ ਮੈਚ ਹੁਣ ਦੁਬਾਰਾ ਹੋਵੇਗਾ। ਇਨ੍ਹਾਂ ਦੋਹਾਂ ਖਿਡਾਰੀਆਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਮੈਡੀਕਲ ਟੀਮ ਇਨ੍ਹਾਂ ਖਿਡਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਕੋਲਕਾਤਾ ਦੀ ਟੀਮ ਦੀ ਹਰ ਰੋਜ ਜਾਂਚ ਵੀ ਕਰਵਾਈ ਜਾ ਰਹੀ ਹੈ।

Comments are closed.