ਬਿਉਰੋ ਰਿਪੋਰਟ: IPL ਦੇ ਮੈਗਾ ਆਕਸ਼ਨ -2024 ਦੇ ਲਈ ਪਲੇਅਰ ਰਿਟੈਂਸ਼ਨ (Player Retention) ਦੀ ਲਿਸਟ ਆ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਕਿੰਗਸ (Punjab Kings) ਨੇ 5 ਸਾਲ ਤੋਂ ਟੀਮ ਨਾਲ ਖੇਡ ਰਹੇ ਅਰਸ਼ਦੀਪ ਸਿੰਘ (Arshdeep Singh) ਨੂੰ ਟੀਮ ਵਿੱਚ ਮੁੜ ਤੋਂ ਸ਼ਾਮਲ ਨਹੀਂ ਕੀਤਾ ਗਿਆ, ਪੰਜਾਬ ਕਿੰਗਸ ਦੇ ਵੱਲੋਂ ਸਿਰਫ ਪ੍ਰਭਸਿਮਰਨ ਸਿੰਘ ਅਤੇ ਸ਼ਸ਼ਾਂਕ ਸਿੰਘ ਨੂੰ ਵੀ ਰਿਟੇਨ ਕੀਤਾ ਗਿਆ ਹੈ।
ਯਾਨੀ ਹੁਣ ਅਰਸ਼ਦੀਪ ਸਿੰਘ ਨਿਲਾਮੀ ਦੇ ਲਈ ਜਾਏਗਾ। ਉਹ ਹੁਣ ਕਿਸੇ ਹੋਰ ਟੀਮ ਵੱਲੋਂ IPL ਵਿੱਚ ਖੇਡਦਾ ਹੋਇਆ ਨਜ਼ਰ ਆਏਗਾ। ਸਿਰਫ਼ 2 ਖਿਡਾਰੀਆਂ ਨੂੰ ਰਿਟੇਨ ਕਰਨ ਤੋਂ ਬਾਅਦ ਪੰਜਾਬ ਕਿੰਗਸ ਕੋਲ ਸਭ ਤੋਂ ਜ਼ਿਆਦਾ 112 ਕਰੋੜ ਖਿਡਾਰੀਆਂ ਦੀ ਨਿਲਾਮੀ ਲਈ ਹੋਣਗੇ। ਹੁਣ ਤੱਕ ਇੱਕ ਵੀ ਵਾਰ IPL ਟਾਈਟਲ ਨਾ ਜਿੱਤਣ ਵਾਲੀ ਪੰਜਾਬ ਕਿੰਗਸ ਦਸੰਬਰ ਵਿੱਚ ਹੋਣ ਵਾਲੀ ਨਿਲਾਮੀ ਵਿੱਚ ਇਸ ਵਾਰ ਨਵੀਂ ਟੀਮ ਬਣਾਏਗੀ। ਨਵੀਂ IPL ਦੀ ਪਾਲਿਸੀ ਮੁਤਾਬਿਕ ਇੱਕ ਟੀਮ 6 ਖਿਡਾਰੀਆਂ ਨੂੰ ਰੀਟੇਨ ਕਰ ਸਕਦੀ ਹੈ।
ਰਿਸ਼ਭ ਪੰਤ ਦੀ ਛੁੱਟੀ
ਦਿੱਲੀ ਕੈਪਿਟਲਸ ਨੇ ਆਪਣੇ ਕਪਤਾਨ ਰਿਸ਼ਭ ਪੰਤ ਨੂੰ ਰਿਲੀਜ਼ ਕਰ ਦਿੱਤਾ ਹੈ। ਉਹ 2016 ਤੋਂ ਦਿੱਲੀ ਦੇ ਵੱਲੋਂ ਖੇਡ ਰਿਹਾ ਸੀ, 2022 ਵਿੱਚ ਉਹ ਫਰੈਂਚਾਇਜ਼ੀ ਦਾ ਕਪਤਾਨ ਵੀ ਬਣਿਆ ਸੀ ਪਰ ਟੀਮ ਦਾ ਹਰ ਵਾਰ ਨਿਰਾਸ਼ਾਜਨਤ ਪ੍ਰਦਰਸ਼ਨ ਰਿਹਾ, ਪੰਜਾਬ ਕਿੰਗਸ ਵਾਂਗ ਦਿੱਲੀ ਵੀ ਕਦੇ ਟਾਈਟਲ ਨਹੀਂ ਜਿੱਤ ਸਕੀ।
RCB ਦਾ ਹੁਣ ਵਿਰਾਟ ’ਤੇ ਭਰੋਸਾ
ਰਾਇਲਸ ਚੈਂਲੇਂਜਰਸ ਬੈਂਗਲੋਰ (RCB) ਨੇ ਵਿਰਾਟ ਕੋਹਲੀ (Virat Kohli) ਸਮੇਤ 3 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਕੋਹਲੀ ਦੇ ਨਾਲ ਰਜਤ ਪਾਟੀਦਾਰ (Rajat Patidar) ਅਤੇ ਯਸ਼ਦਿਆਲ (Yash Dayal) ਵੀ ਮੁੜ ਤੋਂ RCB ਵੱਲੋਂ ਖੇਡਦੇ ਨਜ਼ਰ ਆਉਣਗੇ, ਗਲੇਨ ਮੈਕਸਵੈਲ, ਫਾਡ ਡੂ ਪਲੇਸਿਸ, ਮੁਹੰਦ ਸਿਰਾਜ ਨੂੰ ਰਿਲੀਜ਼ ਕਰ ਦਿੱਤਾ ਹੈ। ਯਾਨੀ ਇਹ ਸਾਰੇ ਖਿਡਾਰੀ ਹੁਣ ਨਿਲਾਮੀ ਵਿੱਚ ਨਜ਼ਰ ਆਉਣਗੇ। ਵਿਰਾਟ ਕੋਹਲੀ ਇਸ ਵਾਰ ਮੁੜ ਤੋਂ RCB ਦੀ ਕਪਤਾਨੀ ਕਰਦੇ ਹੋਏ ਨਜ਼ਰ ਆ ਸਕਦੇ ਹਨ।
CSK ਨੇ 5 ਖਿਡਾਰੀ ਕੀਤੇ ਰਿਟੇਨ
ਚੈੱਨਈ ਸੁਪਰਕਿੰਗ ਨੇ ਧੋਨੀ ਨੂੰ ਬਤੌਰ ਅਨਕੈਪਡ ਖਿਡਾਰੀ ਰਿਟੇਨ ਕੀਤਾ ਹੈ। 5 ਵਾਰ ਦੀ ਚੈਂਪੀਅਨਸ ਟੀਮ ਨੇ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (Mahinder Singh Dhoni), ਕਪਤਾਨ ਰਿਤੂਰਾਜ ਗਾਇਕਵਾਡ, ਰਵਿੰਦਰ ਜਡੇਜਾ, ਸ਼ਿਵਮ ਦੂਬੇ, ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥੀਸ਼ਾ ਪਾਥਿਰਾਨਾ।
ਰੋਹਿਤ ਸ਼ਰਮਾ ਨੂੰ ਮੁੰਬਈ ਨੇ ਰਿਟੇਨ ਕੀਤਾ
ਮੁੰਬਈ ਇੰਡੀਅਨਸ ਨੇ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਇਸ ਵਿੱਚ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾ, ਹਾਰਦਿਕ ਪਾਂਡਿਆ, ਸੂਰੇਕੁਮਾਰ ਯਾਦਵ, ਤਿਲਕ ਵਰਮਾ ਦਾ ਨਾਂ ਹੈ।
KKR ਨੇ 6 ਖਿਡਾਰੀ ਰਿਟੇਨ ਕੀਤੇ
ਕੋਲਕਾਤਾ ਨਾਇਡ ਰਾਇਡਰਸ ਨੇ 6 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਇਸ ਵਿੱਚ ਰਿੰਕੂ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਰਾਇਣ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ ਦਾ ਨਾਂ ਸ਼ਾਮਲ ਹੈ। KKR ਨੇ ਕਪਤਾਨ ਸ਼ੇਯਸ ਅਈਯਰ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਹਿਮਾਨਉਲਾ ਗੁਰਬਾਜ਼, ਮਨੀਸ਼ ਪਾਂਡੇ ਨੂੰ ਰਿਲੀਜ਼ ਕੀਤਾ ਗਿਆ ਹੈ।
SRH ਨੇ 5 ਖਿਡਾਰੀ ਰਿਟੇਨ ਕੀਤੇ
ਸਨਰਾਇਜ਼ਰ ਹੈਦਰਾਬਾਦ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਇਸ ਵਿੱਚ ਕਪਤਾਨ ਪੈਟ ਕਮਿੰਗਸ, ਹੇਨਰਿਕ ਕਲਾਸਨ, ਟ੍ਰੈਵਿਸ ਹੇਡ, ਅਭਿਸ਼ੇਕ ਸ਼ਰਮਾ, ਨੀਤੀਸ਼ ਕੁਮਾਰ ਰੈਡੀ ਹੈ।