ਬਿਉਰੋ ਰਿਪੋਰਟ : iphone ਦੇ ਚਾਹੁਣ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੈ। ਬੁਕਿੰਗ ਸ਼ੁਰੂ ਹੋਣ ਦੇ 1 ਘੰਟੇ ਦੇ ਅੰਦਰ ਸਾਰਾ ਸਟਾਕ ਵਿਕ ਗਿਆ । ਹੁਣ ਫੋਨ ਦੇ ਲਈ ਤੁਹਾਨੂੰ 1 ਤੋਂ 2 ਹਫਤੇ ਦੀ ਵੇਟਿੰਗ ਕਰਨੀ ਪਏਗੀ । iphone 15 ਸੀਰੀਜ਼ ਦੇ ਲਈ ਪ੍ਰਈ ਆਰਡਰ 15 ਸਤੰਬਰ ਸ਼ਾਮ 5:30 ਵਜੇ ਕਈ ਦੋਸ਼ਾਂ ਵਿੱਚ ਸ਼ੁਰੂ ਹੋਏ ਸਨ । ਰਿਪੋਰਟ ਦੇ ਮੁਤਾਬਿਕ ਹੁਣ ਜੇਕਰ ਗਾਹਕ ਪ੍ਰੀ ਸੇਲ ਦੌਰਾਨ iphone 15 ਨਹੀਂ ਖਰੀਦ ਸਕੇ ਤਾਂ ਉਨ੍ਹਾਂ ਦੇ ਕੋਲ ਸ਼ੁੱਕਰਵਾਰ 22 ਸਤੰਬਰ ਨੂੰ ਮੁੜ ਤੋਂ ਵਿਕਰੀ ਸ਼ੁਰੂ ਹੋਣ ‘ਤੇ ਖਰੀਦਣ ਦਾ ਮੌਕਾ ਹੋਵੇਗਾ । ਖਾਸ ਗੱਲ ਇਹ ਹੈ ਕਿ ਨਵਾਂ iphone 15 ਇਸ ਵਾਰ ਭਾਰਤ ਵਿੱਚ ਅਸੈਂਬਲ ਹੋਇਆ ਹੈ,ਇਸ ਲਈ ਭਾਰਤੀ ਗਾਹਕਾਂ ਨੂੰ ਕੀਮਤ ਘੱਟ ਹੋਣ ਦੀ ਉਮੀਦ ਸੀ । ਹਾਲਾਂਕਿ Apple ਨੇ ਇਸ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ।
ਇਸ ਤਰ੍ਹਾਂ ਸਮਝੋ ਆਖਿਰ ਕਿਉਂ ਭਾਰਤ ਵਿੱਚ ਮਹਿੰਗਾ iphone
ਭਾਰਤ ਵਿੱਚ iphone-15 ਦੀ ਕੀਮਤ 79,900 ਰੁਪਏ ਰੱਖੀ ਗਈ ਹੈ ਜਦਕਿ ਅਮਰੀਕਾ ਵਿੱਚ 799 ਡਾਲਰ (66,426 ਰੁਪਏ ) ਵਿਕ ਰਿਹਾ ਹੈ । ਭਾਰਤ ਵਿੱਚ iphone 15 ਪ੍ਰੋ ਦੀ ਕੀਮਤ 1,34,900 ਰੁਪਏ ਹੈ ਜਦਕਿ ਅਮਰੀਕਾ ਵਿੱਚ ਇਹ ਹੀ ਮੋਬਾਈਲ 999 ਡਾਲਰ (83,048 ਰੁਪਏ) ਵਿੱਚ ਵਿਕ ਰਿਹਾ ਹੈ । ਭਾਰਤ ਵਿੱਚ iphone ਪ੍ਰੋ ਮੈਕਸ 1 ਟੀਬੀ ਵੈਰੀਐਂਟ ਦੀ ਕੀਮਤ 1,99,900 ਹੈ ਜਦਕਿ ਅਮਰੀਕਾ ਵਿੱਚ ਇਹ 50 ਫੀਸਦੀ ਦੇ ਕਰੀਬ ਸਸਤਾ ਹੈ 1,32,717 ਰੁਪਏ ਵਿੱਚ ਮਿਲ ਜਾਵੇਗਾ ।
ਭਾਰਤ ਵਿੱਚ ਬਣਨ ਦੇ ਬਾਵਜੂਦ iphone 15 ਮਹਿੰਗਾ ਕਿਉਂ ?
ਭਾਰਤ ਵਿੱਚ iphone- 15 ਮੈਨਯੂਫੈਕਚਰ ਨਹੀਂ ਹੁੰਦਾ,ਸਿਰਫ ਅਸੈਂਬਲ ਹੋ ਰਿਹਾ ਹੈ । iphone 15 ਦੇ ਇਲਾਵਾ ਪ੍ਰੋ 15 ਦੀ ਕੋਈ ਵੀ ਡਿਵਾਇਜ਼ ਭਾਰਤ ਵਿੱਚ ਅਸੈਂਬਲ ਨਹੀਂ ਹੁੰਦੀ ਹੈ । ਇਹ ਪੂਰੀ ਤਰ੍ਹਾਂ ਡੱਬੇ ਵਿੱਚ ਬੰਦ ਹੋਕੇ ਭਾਰਤ ਆਉਂਦੀ ਹੈ। ਸਰਕਾਰ ਇਸ ‘ਤੇ 22 ਫੀਸਦੀ ਇਮਪੋਰਟ ਡਿਊਟੀ ਲਗਾਉਂਦੀ ਹੈ ਅਤੇ 2 ਫੀਸਦੀ ਸੋਸ਼ਲ ਵੈਲਫੇਅਰ ਸਰਚਾਰਜ ਵੀ ਲੱਗਦਾ ਹੈ । ਇਸ ‘ਤੇ 18 ਫੀਸਦੀ GST ਵੀ ਲੱਗਦੀ ਹੈ । ਇਸੇ ਵਜ੍ਹਾ ਨਾਲ iphone-15 ਪ੍ਰੋ ਮਾਡਲਸ ‘ਤੇ ਕੁੱਲ ਟੈਕਸ ਮਿਲਾਕੇ ਤਕਰੀਬਨ 40 ਫੀਸਦੀ ਹੋ ਜਾਂਦਾ ਹੈ।
iphone-15 ਦਾ ਸਿਸਟਮ ਥੋੜ੍ਹਾ ਵੱਖ ਹੈ । ਇਸ ਤੋਂ ਵੱਖ-ਵੱਖ ਪੁਰਜੇ ਇਮਪੋਰਟ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾਂਦਾ ਹੈ । ਤਾਇਵਾਨ ਦੀ ਫਾਕਸਕਾਨ ਟੈਕਨਾਲਿਜੀ ਗਰੁੱਪ ਨੇ ਚੈੱਨਈ ਦੇ ਕੋਲ ਸ਼੍ਰੀਪੇਰੰਬਦੂਰ ਵਿੱਚ ਇੱਕ ਪਲਾਂਟ ਤਿਆਰ ਕੀਤਾ ਹੈ ਜਿੱਥੇ iphone 15 ਨੂੰ ਅਸੈਂਬਲ ਕੀਤਾ ਜਾਂਦਾ ਹੈ।
iphone 15 ਵਿੱਚ ਲੱਗਣ ਵਾਲੇ ਸਾਰੇ ਪੁਰਜੇ ਵਿਦੇਸ਼ ਤੋਂ ਇਮਪੋਰਟ ਕੀਤੇ ਜਾਂਦੇ ਹਨ ਜਿਸ ਨਾਲ ਕਸਟਮ ਡਿਊਟੀ ਲੱਗ ਦੀ ਹੈ । ਜਿਵੇ iphone ਦਾ ਡਿਸਪਲੇ ਸੈਮਸੰਗ ਬਣਾਉਂਦੀ ਹੈ ਜਿਸ ‘ਤੇ 20% ਇਮਪੋਰਟ ਡਿਊਟੀ ਲਗਦੀ ਹੈ । ਇਸ ਤੋਂ ਇਲਾਵਾ ਸਰਕਿਟ ਬੋਰਡ,ਟਰਾਂਸਜਿਟਰ,ਪ੍ਰੋਸੈਸਰ ਸਾਰਿਆਂ ‘ਤੇ 18% GST ਲੱਗਦਾ ਹੈ । ਹਾਲਾਂਕਿ ਭਾਰਤ ਸਰਕਾਰ ਨੇ ਆਉਣ ਵਾਲੇ ਦਿਨਾਂ ਵਿੱਚ ਇਮਪੋਰਟ ਡਿਊਟੀ ਘਟਾਉਣ ਦਾ ਦਾਅਵਾ ਕੀਤਾ ਹੈ ਜਿਸ ਤੋਂ ਬਾਅਦ iphone 15 ਸਸਤਾ ਹੋ ਜਾਵੇਗਾ ।
iphone 15 ਵਿੱਚ ਪਹਿਲੀ ਵਾਰ ਮਿਲੇਗਾ C ਚਾਰਜਿੰਗ ਪੋਰਟ
Apple ਨੇ ਪਹਿਲੀ ਵਾਰ ਆਪਣੇ ਸਮਾਰਟ ਫੋਨ ਵਿੱਚ ਚਾਰਜਰ ਦੇ ਲਈ -C ਟਾਇਪ ਪੋਰਟ ਦਿੱਤਾ ਹੈ । ਪਹਿਲਾਂ ਲਾਇਟਨਿੰਗ ਪੋਰਟ ਮਿਲ ਦਾ ਸੀ । ਕੰਪਨੀ ਨੇ ਵਾਚ ਸੀਰੀਜ਼- 9 ਅਤੇ ਵਾਚ ਅਲਟਾ -2 ਵੀ ਪੇਸ਼ ਕੀਤੀ ਹੈ । ਇਸ ਵਾਰ iphone-15 ਵਿੱਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ । iphone-15 ਅਤੇ 15 ਪਲਸ A16 ਬਾਯੋਨਿਕ ਚਿੱਪ ਦਿੱਤੀ ਗਈ ਹੈ ।