Punjab

ਸ਼ੁਭਕਰਨ ਦੀ ਮੌਤ ਦੀ ਜਾਂਚ ਸ਼ੁਰੂ ! SIT ਨੇ ਬਾਜਵਾ ਤੇ ਕਿਸਾਨ ਆਗੂਆਂ ਦੇ ਬਿਆਨ ਕੀਤੇ ਦਰਜ

ਬਿਉਰੋ ਰਿਪੋਰਟ – ਖਨੌਰੀ ਬਾਰਡਰ ‘ਤੇ ਕਿਸਾਨ ਨੌਜਵਾਨ ਸ਼ੁਭਕਰਨ ਦੀ ਮੌਤ ਦੀ ਜਾਂਚ ਕਰ ਰਹੀ SIT ਨੇ ਅੱਜ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਦਰਜ ਕੀਤਾ ਹੈ। ਹਾਈਕੋਰਟ ਵਿੱਚ ਸ਼ੁਭਕਰਨ ਨੂੰ ਲੈਕੇ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਵਿੱਚ ਬਾਜਵਾ ਮੁੱਖ ਪਟੀਸ਼ਨਕਰਤਾ ਸਨ। ਉਨ੍ਹਾਂ ਦੱਸਿਆ ਕਿ ਮੈਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਸਮਾਂ ਨਾ ਹੋਣ ਦੀ ਵਜ੍ਹਾ ਕਰਕੇ ਮੇਰੇ ਵਕੀਲ ਪੇਸ਼ ਹੋਏ ਸਨ ਅੱਜ ਮੈਂ ਆਪ ਪਹੁੰਚ ਕੇ ਸਾਰੀ ਚੀਜ਼ਾ ਦੱਸਿਆ ਹਨ ਅਤੇ ਉਮੀਦ ਕਰਦਾ ਹਾਂ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਇਨਸਾਫ ਹੋਵੇਗਾ। SIT ਹੁਣ ਕਿਸਾਨਾਂ ਦੇ ਬਿਆਨ ਦਰਜ ਕਰੇਗੀ।

ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਵੀ ਸ਼ੁਭਕਰਨ ਦੇ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ, ਉਨ੍ਹਾਂ ਕਿਹਾ ਸਾਨੂੰ ਉਮੀਦ ਹੈ SIT ਸ਼ੁਭਕਰਨ ਨੂੰ ਇਨਸਾਫ ਜ਼ਰੂਰ ਦੇਵੇਗੀ ।

ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ੁਭਕਰਨ ਦੇ ਮਾਮਲੇ ਵਿੱਚ SIT ਦਾ ਗਠਨ ਕੀਤਾ ਸੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਅਫਸਰ ਸ਼ਾਮਲ ਸਨ । ਹਰਿਆਣਾ ਸਰਕਾਰ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਸੀ, ਪਰ ਦੇਸ਼ ਦੀ ਸੁਪਰੀਮ ਅਦਾਲਤ ਨੇ SIT ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਸੀ, ਜਦੋਂ ਤੱਕ SIT ਦੀ ਰਿਪੋਰਟ ਨਹੀਂ ਆਉਂਦੀ ਅਸੀਂ ਇਸ ਦੀ ਜਾਂਚ ਨੂੰ ਰੋਕਣ ਦਾ ਆਦੇਸ਼ ਨਹੀਂ ਦੇ ਸਕਦੇ ਹਾਂ ।