‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਾਮਿਲਨਾਡੂ ਵਿੱਚ ਅੱਠ ਦਸੰਬਰ ਨੂੰ ਹੋਏ ਜਹਾਜ਼ ਹਾ ਦਸੇ ਬਾਰੇ ਭਾਰਤੀ ਹਵਾਈ ਸੈਨਾ ਨੇ ਵੱਡਾ ਦਾਅਵਾ ਕੀਤਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ ਹੈ ਕਿ ਜਿਸ ਹੈਲੀਕਾਪਟਰ ਹਾ ਦਸੇ ਵਿੱਚ ਜਨਰਲ ਬਿਪਿਨ ਰਾਵਤ ਦੀ ਮੌ ਤ ਹੋ ਗਈ ਸੀ, ਉਸ ਵਿੱਚ ਕੋਈ “ਸਾ ਜ਼ਿਸ਼ ਜਾਂ ਲਾਪਰਵਾਹੀ” ਨਹੀਂ ਸੀ। ਭਾਰਤੀ ਹਵਾਈ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ”ਟ੍ਰਾਈ-ਸਰਵਿਸਿਜ਼ ਕੋਰਟ ਆਫ ਇਨਕੁਆਇਰੀ ਅਨੁਸਾਰ ਇਹ ਹਾ ਦਸਾ ਕਿਸੇ ਮਸ਼ੀਨੀ ਖਰਾਬੀ, ਸਾ ਜ਼ਿਸ਼ ਜਾਂ ਲਾਪਰਵਾਹੀ ਕਾਰਨ ਨਹੀਂ ਹੋਇਆ।”
ਉਨ੍ਹਾਂ ਦੱਸਿਆ ਕਿ “ਘਾਟੀ ‘ਚ ਅਚਾਨਕ ਹੋਏ ਮੌਸਮੀ ਬਦਲਾਅ ਕਾਰਨ ਹੈਲੀਕਾਪਟਰ ਬੱਦਲਾਂ ‘ਚ ਵੜ ਗਿਆ ਸੀ, ਜਿਸ ਨਾਲ ਪਾਇਲਟ ਭਟਕ ਗਿਆ ਅਤੇ ਇਹ ਹਾਦਸਾ ਹੋ ਗਿਆ। ਆਪਣੇ ਨਤੀਜਿਆਂ ਦੇ ਆਧਾਰ ‘ਤੇ ਕੋਰਟ ਆਫ ਇਨਕੁਆਰੀ ਨੇ ਕੁੱਝ ਸਿਫਾਰਿਸ਼ਾਂ ਕੀਤੀਆਂ ਹਨ, ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਭਾਰਤੀ ਹਵਾਈ ਫੌਜ ਦੁਆਰਾ ਇਹ ਵੀ ਜਾਣਕਰੀ ਦਿੱਤੀ ਗਈ ਹੈ ਕਿ ਜਾਂਚ ਟੀਮ ਨੇ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਚਸ਼ਮਦੀਦਾਂ ਤੋਂ ਵੀ ਪੁੱਛ-ਪੜਤਾਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਅੱਠ ਦਸੰਬਰ 2021 ਨੂੰ ਤਾਮਿਲਨਾਡੂ ਵਿੱਚ ਹੋਏ ਜਹਾਜ਼ ਹਾ ਦਸੇ ਵਿੱਚ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌ ਤ ਹੋ ਗਈ ਸੀ ਜਦਕਿ ਗਰੁੱਪ ਕੈਪਟਨ ਵਰੁਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਉਹਨਾਂ ਦੀ 15 ਦਸੰਬਰ 2021 ਨੂੰ ਇਲਾਜ ਦੌਰਾਨ ਹਸਪਤਾਲ ਵਿੱਚ ਮੌ ਤ ਹੋ ਗਈ।