Others

ਪਹਿਲਗਾਮ ਘਟਨਾ ਦੇ ਜਾਂਚ ਏਜੰਸੀਆਂ ਨੂੰ ਸਾਜ਼ਿਸ਼ ਦੇ ਸਬੂਤ ਮਿਲਣੇ ਸ਼ੁਰੂ, ਜਾਂਚ ਦੌਰਾਨ ਹੋਏ ਕਈ ਅਹਿਮ ਖੁਲਾਸੇ

ਪਹਿਲਗਾਮ ਘਟਨਾ ਦੇ ਇਕ ਹਫਤੇ ਬਾਅਦ ਹੁਣ ਜਾਂਚ ਏਜੰਸੀਆਂ ਨੂੰ ਹੌਲੀ-ਹੌਲੀ ਇਸ ਸਾਜ਼ਿਸ਼ ਦੇ ਸਬੂਤ ਮਿਲਣੇ ਸ਼ੁਰੂ ਹੋ ਗਏ ਹਨ। ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਮੁੱਢਲੀ ਜਾਂਚ ਅਤੇ ਏਜੰਸੀਆਂ ਦੀ ਖੁਫੀਆ ਜਾਣਕਾਰੀ ਦੇ ਅਨੁਸਾਰ ਹਮਲੇ ਤੋਂ ਪੰਜ ਦਿਨ ਪਹਿਲਾਂ ਚੀਨ ਦੇ ਬਣੇ ਇੱਕ ਅਣਪਛਾਤੇ ਡਰੋਨ ਨੂੰ ਬੈਸਾਰਨ ਖੇਤਰ ਵਿੱਚ ਉੱਡਦਾ ਦੇਖਿਆ ਗਿਆ ਸੀ ਅਤੇ ਇਸ ਤੋਂ ਇਲਾਵਾ ਘੋੜ ਸਵਾਰਾਂ ਰਾਹੀਂ ਰੇਕੀ ਕੀਤੇ ਜਾਣ ਦਾ ਵੀ ਸ਼ੱਕ ਹੈ।

ਬੈਸਰਨ ਘਾਟੀ ‘ਤੇ ਹਮਲੇ ਤੋਂ 5 ਦਿਨ ਪਹਿਲਾਂ ਡਰੋਨ ਦੇਖੇ ਗਏ ਸਨ। ਜਾਂਚ ਏਜੰਸੀਆਂ ਮੁਤਾਬਕ ਸ਼ੱਕ ਹੈ ਕਿ ਅਜਿਹਾ ਰੇਕੀ ਕਰਨ ਅਤੇ ਸੰਭਾਵਿਤ ਭੀੜ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਹੋ ਸਕਦਾ ਹੈ। ਜਾਂਚ ਏਜੰਸੀਆਂ ਇਸਰੋ ਦੀ ਮਦਦ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਪਹਿਲਗਾਮ ਵਿੱਚ ਕਿਸੇ ਤਰਾਂ ਦਾ ਕੋਈ ਅਸਾਧਾਰਨ ਰੇਡੀਓ ਸਿਗਨਲ ਟਰੈਫਿਕ ਦੇਖਿਆ ਗਿਆ ਸੀ?

ਇਹ ਵੀ ਸ਼ੱਕ ਹੈ ਅਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਥਿਆਰਾਂ ਦੀ ਖੇਪ ਵੀ ਡਰੋਨ ਰਾਹੀਂ ਘਾਟੀ ਵਿੱਚ ਪਹੁੰਚਾਈ ਗਈ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਦਹਿਸ਼ਤਗਰਦਾਂ ਨੇ ਇਲਾਕੇ ਦੀ ਰੇਕੀ ਕਰਨ ਲਈ ਘੋੜਸਵਾਰਾਂ ਨੂੰ ਪੈਸੇ ਦਿੱਤੇ ਸਨ। ਸੈਲਾਨੀਆਂ ਨਾਲ ਮਿਲਾਉਣ ਲਈ ਸਥਾਨਕ ਪੁਸ਼ਾਕਾਂ ਅਤੇ ਸਥਾਨਕ ID ਕਾਰਡਾਂ ਦੀ ਵਰਤੋਂ ਕੀਤੀ ਗਈ ਸੀ।

ਹਮਲੇ ਤੋਂ ਬਾਅਦ ਦਹਿਸ਼ਤਗਰਦ ਬੈਸਰਨ ਤੋਂ ਅਰੂ-ਨਾਗਬਲ ਦੇ ਉੱਪਰਲੇ ਸੰਘਣੇ ਜੰਗਲੀ ਖੇਤਰਾਂ ਵੱਲ ਚਲੇ ਗਏ, ਜਿੱਥੋਂ ਨਾਗਬਲ ਨਾਲੇ ਅਤੇ ਫਿਰ ਪੱਛਮ ਵੱਲ ਖੀਰਮ ਅਤੇ ਸ਼੍ਰੀਸੈਲਮ ਦੇ ਖੇਤਰਾਂ ਤੱਕ ਪਹੁੰਚਿਆ ਜਾ ਸਕਦਾ ਹੈ। ਅਰੂ ਦੇ ਉੱਪਰ ਸਥਿਤ ਛੋਟੇ ਟ੍ਰੈਕਿੰਗ ਰੂਟਾਂ ਤੋਂ ਪੁਲਵਾਮਾ ਜਾਂ ਅਨੰਤਨਾਗ ਵੱਲ ਘਾਟੀ ਦੇ ਸੰਘਣੇ ਖੇਤਰਾਂ ਵਿੱਚ ਹੇਠਾਂ ਰਸਤੇ ਨੇ ਅਤੇ ਹਮਲੇ ਤੋਂ ਬਾਅਦ ਇਨ੍ਹਾਂ ਰਸਤਿਆਂ ‘ਤੇ ਕੁਝ ਹਿਲਜੁਲ ਵੀ ਦੇਖੀ ਗਈ ਸੀ।