‘ਦ ਖ਼ਾਲਸ ਬਿਊਰੋ :ਕਈ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੂੰ ਰੂਸ ਨੂੰ ਇੰਟਰਪੋਲ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੇ ਇਸ ਨੂੰ ਠੁਕਰਾ ਦਿੱਤਾ। ਦੁਨੀਆ ਭਰ ਦੀਆਂ ਪੁਲ ਸ ਏਜੰਸੀਆਂ ਦੇ ਸੰਗਠਨ ਇੰਟਰਪੋਲ ਨੇ ਕਿਹਾ ਹੈ ਕਿ ਦੂਜੇ ਦੇਸ਼ਾਂ ‘ਚ ਮੌਜੂਦ ਆਪਣੇ ਲੋੜੀਂਦੇ ਅਪਰਾਧੀਆਂ ਨੂੰ ਹਿਰਾਸਤ ‘ਚ ਲੈਣ ਦੀ ਰੂਸ ਦੀ ਬੇਨਤੀ ‘ਤੇ ਵਿਸ਼ੇਸ਼ ਪ੍ਰਕਿਰਿਆ ਦੇ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ।
ਇੱਕ ਰਿਪੋਰਟ ਦੇ ਅਨੁਸਾਰ ਸਿਰਫ ਇੰਟਰਪੋਲ ਦੇ ਸਕੱਤਰ ਜਨਰਲ ਦੇ ਦਫਤਰ ਨੂੰ ਰੂਸ ਦੀ ਅਰਜ਼ੀ ‘ਤੇ ਫੈਸਲੇ ਲੈਣ ਦਾ ਅਧਿਕਾਰ ਦਿਤਾ ਜਾਵੇਗਾ। ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਰੂਸ ਦੀ ਬੇਨਤੀ ਦੂਜੇ ਦੇਸ਼ਾਂ ਨੂੰ ਭੇਜੀ ਜਾਵੇਗੀ।
ਇਸ ਫੈਸਲੇ ਦਾ ਮਕਸਦ ਇਹ ਯਕੀਨੀ ਕਰਨਾ ਦੱਸਿਆ ਜਾ ਰਿਹਾ ਹੈ ਕਿ ਰੂਸ ਸਿਆਸੀ ਉਦੇਸ਼ਾਂ ਲਈ ਇੰਟਰਪੋਲ ਦੀ ਵਰਤੋਂ ਨਾ ਕਰੇ।
