‘ਦ ਖ਼ਾਲਸ ਬਿਊਰੋ :- ਡਾਇਰੈਕਟੋਰੇਟ ਜਨਰਲ (DGCA) ਵੱਲੋਂ ਅੱਜ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਲਗਾਈ ਪਾਬੰਦੀ ਨੂੰ ਹੋਰ 30 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਆਦੇਸ਼ ਮੁਤਾਬਿਕ ਹੁਣ ਭਾਰਤ ਆਉਣ ਤੇ ਜਾਣ ਵਾਲੀਆਂ ਲਈ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਦੀ ਮਿਆਦ 30 ਸਤੰਬਰ 2020 ਤੱਕ ਵਧਾ ਦਿੱਤਾ ਹੈ। ਹਾਲਾਂਕਿ, ਇਹ ਪਾਬੰਦੀ ਡੀਜੀਸੀਏ ਦੁਆਰਾ ਮਨਜ਼ੂਰ ਕੀਤੀਆਂ ਉਡਾਣਾਂ ਤੇ ਅੰਤਰਰਾਸ਼ਟਰੀ ਆਲ-ਕਾਰਗੋ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ।
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 23 ਮਾਰਚ ਤੋਂ ਕੌਮਾਂਤਰੀ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਬਾਅਦ ‘ਚ ਸਰਕਾਰ ਨੇ ਕੁੱਝ ਦੇਸ਼ਾਂ ਨਾਲ ਹਵਾਈ ਬੁਬਲ ਰੂਟ ਦੇ ਤਹਿਤ ਉਡਾਣਾਂ ਸ਼ੁਰੂ ਕੀਤੀਆਂ ਹਨ। ਤਕਰੀਬਨ ਦੋ ਮਹੀਨਿਆਂ ਲਈ ਬੰਦ ਪਈਆਂ ਘਰੇਲੂ ਉਡਾਣਾਂ ਨੂੰ 25 ਮਈ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ, ਪ੍ਰੀ ਪੈਕ ਕੀਤੇ ਸਨੈਕਸ, ਖਾਣ ਪੀਣ ਤੇ ਪੀਣ ਵਾਲੇ ਪਦਾਰਥਾਂ ਨੂੰ ਘਰੇਲੂ ਉਡਾਣਾਂ ਤੇ ਗਰਮ ਭੋਜਨ ਅੰਤਰਰਾਸ਼ਟਰੀ ਉਡਾਣਾਂ ਵਿੱਚ ਪਰੋਸਣ ਦੀ ਆਗਿਆ ਦਿੱਤੀ ਗਈ ਹੈ।