Punjab

ਸਿੱਧੂ ਮੂਸੇਵਾਲਾ ਦੇ ਗੀਤ SYL ਦੇ ਹੱਕ ‘ਚ ਆਏ ਕੌਮਾਂਤਰੀ ਮੁਕੇਬਾਜ਼ ਵਜਿੰਦਰ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਹਨਾਂ ਦਾ ਆਖਰੀ ਗਾਣਾ SYL ਉਹਨਾਂ ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ। ਜਿਸ ਤੋਂ ਬਾਅਦ ਗਾਣੇ ਦੀਆਂ ਲਾਈਨਾਂ ਨੂੰ ਲੈ ਕੇ ਵਿ ਵਾਦ ਛਿੜ ਗਿਆ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਮੁੱ ਕੇਬਾ ਜ਼ ਨੇ ਸੋਸ਼ਲ ਮੀਡੀਆ  ‘ਤੇ ਇੱਕ ਪੋਸਟ ਪਾ ਕੇ ਵਿ ਵਾਦ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਵਿਜੇਂਦਰ ਨੇ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਐੱਸ ਵਾਈ ਐੱਲ ਦੇ ਨਾਂ ’ਤੇ ਉੱਠੇ ਵਿ ਵਾਦ ਨੂੰ ਗ਼ ਲਤ ਕਰਾਰ ਦਿੰਦਿਆਂ ਗੀਤ ਦੇ ਬੋਲਾਂ ਨੂੰ ਜਾਇਜ਼ ਠਹਿਰਾਇਆ ਹੈ। ਵਿਜੇਂਦਰ ਨੇ ਕਿਹਾ ਹੈ ਕਿ ਮੂਸੇਵਾਲਾ ਨੇ ਸਾਂਝੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਕੁਝ ਵੀ ਗਲਤ  ਨਹੀਂ ਕਿਹਾ । ਇਹ ਗੀਤ ਉਹਨਾਂ ਨੁੰ ਚੁਭ ਰਿਹਾਹੈ  ਜਿਹਨਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਯੂ ਪੀ ਦੇ ਕਿਸਾਨਾਂ ਵਿਚ ਅਤੱ ਵਾਦੀ ਦਿਸਦੇ ਸਨ। 

ਮੁੱਕੇਬਾਜ ਵਿਜੇਂਦਰ ਸਿੰਘ ਨੇ ਫੇਸਬੁਕ ‘ਤੇ ਪੋਸਟ ਪਾ ਕੇ ਲਿਖਿਆ ਹੈ….


ਸਿੱਧੂ ਮੂਸੇਵਾਲਾ ਦੇ SYL ਗਾਣੇ ਦੀ ਲਾਈਨ “ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ” ਨੂੰ ਲੈ ਕੇ ਲੋਕਾਂ ਨੂੰ ਕੰਨਫਿਊਸ਼ਨ ਹੈ ਕਿ ਪਾਣੀ ਦਾ ਤੁਪਕਾ ਕਿਸ ਨੂੰ ਨਹੀਂ ਦਿੰਦੇ ?
ਹਰਿਆਣਾ ਨੂੰ ? ਤਾਂ ਇਸ ਲਾਈਨ ਦੇ ਅਰਥ ਸਮਝਣ ਦੇ ਲਈ-
ਸਾਨੂੰ ਸਾਡਾ ਪਿਛੋਕੜ ਅਤੇ ਸਾਡਾ ਲਾਣਾ ਦੇ ਦਿਓ
ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ
ਨੂੰ ਧਿਆਨ ਨਾਲ ਸਮਝੋਂ ਕਿ ਸ਼ੁਰੂਆਤ ਚ ਹੀ ਪਰਿਵਾਰ ਇਕ ਕਰਨ ਦੀ ਗੱਲ ਕਹਿ ਰਿਹਾ ਹੈ , ਯਾਨੀ ਕਿ ਸਾਡਾ ਪਰਿਵਾਰ(ਰਾਜ) ਇਕ ਕਰ ਦਿਓ ਅਸੀ ਆਪਣਾ ਮਸਲਾ ਖ਼ੁਦ ਹੱਲ ਕਰ ਲਵਾਂਗੇ।
ਇਸ ਗਾਣੇ ਦੀ ਇਕ ਲਾਈਨ ਹੋਰ ਹੈ-
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ
ਇਸਨੂੰ ਵੀ ਸਮਝਣ ਦੀ ਜ਼ਰੂਰਤ ਹੈ । ਪੱਗ(ਪਗੜੀ) ਨੂੰ ਸਿਰਫ਼ ਸਿੱਖੀ ਨਾਲ ਜੋੜਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਅਤੇ ਟੋਪੀ ਵਾਲੇ ਇਹ ਨੇਤਾ ਨੇ, ਜੋ ਸਾਨੂੰ ਆਪਸ ਚ ਲੜਵਾਉਂਦੇ ਨੇ..

ਨੋਟ- ਇਸ ਗਾਣੇ ਚ ਉਨ੍ਹਾਂ ਲੋਕਾਂ ਨੂੰ ਹੀ ਜਲਣ ਹੋ ਰਹੀ ਹੈ ,, ਜੋ ਲੋਕਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ,ਯੂਪੀ ਦੇ ਕਿਸਾਨਾਂ ‘ਚ ਅੱਤ ਵਾਦ ਦਿੱਖਦਾ ਹੈ।