ਹਰਿਆਣਾ : ਗਰਮੀ ਦੇ ਮੌਸਮ ‘ਚ ਮਾਨਸੂਨ ਵਾਂਗ ਹੋ ਰਹੀ ਬਰਸਾਤ ਸਰਦੀਆਂ ਦਾ ਅਹਿਸਾਸ ਕਰਵਾ ਰਹੀ ਹੈ। ਵੀਰਵਾਰ ਨੂੰ ਹਰਿਆਣਾ ਦੇ ਕਈ ਜ਼ਿਲ੍ਹਿਆਂ ਨੂੰ ਜਨਵਰੀ ਵਰਗੀ ਧੁੰਦ ਨੇ ਘੇਰ ਲਿਆ। ਵਿਜ਼ੀਬਿਲਟੀ 100 ਮੀਟਰ ਤੱਕ ਰਹੀ। ਮੌਸਮ ਵਿਗਿਆਨੀਆਂ ਮੁਤਾਬਕ ਮੀਂਹ ਕਾਰਨ ਧੁੰਦ ਜ਼ਿਆਦਾ ਨਮੀ ਕਾਰਨ ਹੈ।
ਘੱਟੋ-ਘੱਟ ਤਾਪਮਾਨ 24 ਘੰਟਿਆਂ ‘ਚ 2.1 ਡਿਗਰੀ ਡਿੱਗ ਕੇ ਆਮ ਨਾਲੋਂ 5.4 ਡਿਗਰੀ ਹੇਠਾਂ ਆ ਗਿਆ। ਹਿਮਾਚਲ ਦੇ ਕੁੱਲੂ-ਲਾਗਵਾਲੀ ਸੜਕ ‘ਤੇ ਬੁੱਧਵਾਰ ਰਾਤ ਢਿੱਗਾਂ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ। ਪੰਜਾਬ ‘ਚ ਵੀਰਵਾਰ ਨੂੰ ਤਰਨਤਾਰਨ, ਅੰਮ੍ਰਿਤਸਰ, ਮੁਕਤਸਰ, ਜਲੰਧਰ ‘ਚ ਦੇਰ ਰਾਤ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 8 ਮਈ ਤੋਂ ਬਾਅਦ ਮੌਸਮ ਸਾਫ ਹੋਣ ਕਾਰਨ ਮੁੜ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ।