ਬਿਉਰੋ ਰਿਪੋਰਟ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ਨੇ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ ਆਪਣੇ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਨ ਵਾਲੇ ਲੋਕਾਂ ਦੇ ਲਈ ਹੈ। ਜੇਕਰ ਤੁਹਾਡੇ ਵੀਡੀਓ ਨੂੰ ਵੇਖਣ ਵਾਲਿਆਂ ਦੀ ਗਿਣਤੀ ਘੱਟ ਹੈ ਜਾਂ ਇਹ ਕਹਿ ਲਿਓ ਵੀਡੀਓ ਨੂੰ ਜ਼ਿਆਦਾ ਲਾਈਕਸ ਨਹੀਂ ਮਿਲਦੇ ਹਨ ਤਾਂ ਐੱਪ ਤੁਹਾਡੇ ਵੀਡੀਓ ਦੀ ਪਹੁੰਚ ਨੂੰ ਘਟਾ ਸਕਦੀ ਹੈ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ।
ਦਰਅਸਲ ਇਹ ਉਨ੍ਹਾਂ ਲੋਕਾਂ ਦੇ ਲਈ ਝਟਕਾ ਹੈ ਜਿਨ੍ਹਾਂ ਨੇ ਹੁਣੇ ਹੀ ਇੰਸਟਾਗ੍ਰਾਮ ਨੂੰ ਫਾਲੋਅਰਜ਼ ਦੀ ਗਿਣਤੀ ਵਧਾਉਣ ਦੇ ਲਈ ਵਰਤਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੰਸਟਰਾਗ੍ਰਾਮ ਦੇ ਮੁਖੀ ਨੇ ਕਿਹਾ ਅਸੀਂ ਜ਼ਿਆਦਾ ਅੰਗੇਜਮੈਂਟ ਵਾਲੀ ਕਨਟੈਂਟ ਨੂੰ ਤਰਜੀਹ ਦਿੰਦੇ ਹਾਂ। ਇਸ ਦਾ ਮਤਲਬ ਹੈ ਜੇਕਰ ਤੁਹਾਡੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਵਿਊਜ਼ ਨਹੀਂ ਮਿਲਦੇ ਹਨ ਤਾਂ ਉਨ੍ਹਾਂ ਨੂੰ ਘੱਟ ਰੈਜੋਲਿਉਸ਼ਨ ’ਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਹ ਵੀਡੀਓ ਦੀ ਗੁਣਵੱਤਾ ਨੂੰ ਘਟਾ ਦੇਵੇਗਾ ਜੋ ਦਰਸ਼ਕਾਂ ਲਈ ਘੱਟ ਆਕਰਸ਼ਕ ਹੋ ਸਕਦਾ ਹੈ।