Khetibadi

ਨੌਜਵਾਨ ਪ੍ਰਦੀਪ ਸਿੰਘ ਨੇ ਸ਼ਹਿਦ ਉਤਪਾਦਨ ‘ਚ ਕੀਤਾ ਜ਼ਿਲ੍ਹੇ ਦਾ ਨਾਮ ਰੌਸ਼ਨ

Young Pradeep Singh made the name of district Sri Muktsar Sahib Roshan in honey production

ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦਾ ਨੌਜਵਾਨ ਪ੍ਰਦੀਪ ਸਿੰਘ ਹੋਰਾਂ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਇਸ ਨੇ ਸ਼ਹਿਦ ਉਤਪਾਦਨ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ। ਪਿੰਡ ਬਾਦਲ ਦੇ ਪ੍ਰਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੌਲੀ-ਹੌਲੀ ਵਧਦਾ ਹੋਇਆ ਇਸ ਸਮੇਂ ਇਹ ਸ਼ਹਿਦ ਦੇ ਖੇਤਰ ਵਿੱਚ ਉੱਘਾ ਨਾ ਬਣ ਚੁੱਕਾ ਹੈ।

ਪ੍ਰਦੀਪ ਸਿੰਘ ਅਨੁਸਾਰ ਉਹ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਆਪਣੀਆਂ ਮੱਖੀਆਂ ਨੂੰ ਰੁੱਤ ਦੇ ਅਨੁਸਾਰ ਭੇਜਦਾ ਹੈ। ਹੁਣ ਉਹ ਆਪਣੇ ਸ਼ਹਿਦ ਨੂੰ ਖੁਦ ਪ੍ਰੋਸੈਸ ਕਰਦਾ ਹੈ ਅਤੇ ਉਸਨੇ 5000 ਮਧੂ ਮੱਖੀ ਵਾਲੇ ਬਾਕਸ ਸ਼ਹਿਦ ਨੂੰ ਫਿਲਟਰ ਕਰਨ ਦਾ ਪਲਾਂਟ ਪਿੰਡ ਸਿੰਘੇਵਾਲਾ ਵਿਖੇ ਲਗਾਇਆ ਹੋਇਆ ਹੈ। ਉਸਨੂੰ ਇਸ ਕੰਮ ਵਿੱਚ ਸਰਕਾਰ ਤੋਂ ਸਬਸਿਡੀ ਵੀ ਦਿੱਤੀ ਗਈ ਹੈ।

ਉਹ ਆਖਦਾ ਹੈ ਕਿ ਮੱਖੀ ਪਾਲਣ ਵਿੱਚ ਉਸ ਨੂੰ ਬਹੁਤ ਚੰਗੀ ਆਮਦਨ ਹੋ ਰਹੀ ਹੈ ਅਤੇ ਇਹ ਹੋਰਨਾ ਨੌਜਵਾਨਾਂ ਲਈ ਵੀ ਇੱਕ ਆਦਰਸ਼ ਕਿੱਤਾ ਹੋ ਸਕਦਾ ਹੈ ਉਹ ਆਖਦਾ ਹੈ ਕਿ ਮਧੂਮੱਖੀ ਪਾਲਣ ਦਾ ਕੰਮ ਕਰਨ ਲਈ ਵਿਅਕਤੀ ਕੋਲ ਜੇਕਰ ਕੋਈ ਜ਼ਮੀਨ ਨਾ ਵੀ ਹੋਵੇ ਤਾਂ ਵੀ ਉਹ ਇਹ ਕਿੱਤਾ ਕਰ ਸਕਦਾ ਹੈ। ਉਹ ਆਪਣੇ ਸ਼ਹਿਦ ਨੂੰ ਵੱਖ-ਵੱਖ ਕਿਸਾਨ ਮੇਲਿਆ ਤੋਂ ਇਲਾਵਾ ਸਿੱਧੇ ਤੌਰ ’ਤੇ ਵੀ ਗ੍ਰਾਹਕਾਂ ਨੂੰ ਵੇਚਦਾ ਹੈ।

ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ,ਡਾ. ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਿੱਤੇ ਨਾਲ ਸਬੰਧਤ ਵੱਧ ਤੋਂ ਵੱਧ 50 ਡੱਬੇ ਜਿਸਦਾ ਖਰਚ 2 ਲੱਖ ਰੁਪਏ ਆਉਂਦਾ ਹੈ ’ਤੇ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਹੋਰ ਜਾਣਕਾਰੀ ਲਈ ਕਿਸਾਨ ਬਾਗਬਾਨੀ ਵਿਭਾਗ ਨਾਲ ਰਾਬਤਾ ਕੀਤਾ ਜਾ ਸਕਦਾ ਹੈ।