ਉੱਤਰ ਪ੍ਰਦੇਸ਼ : ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਸਬ-ਇੰਸਪੈਕਟਰ ਇੱਕ ਈ-ਰਿਕਸ਼ਾ ਚਾਲਕ ਨਾਲ ਦੁਰਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ‘ਚ ਇੰਸਪੈਕਟਰ, ਜਿਸ ਦੀ ਪਛਾਣ ਭਾਨੂ ਪ੍ਰਕਾਸ਼ ਵਜੋਂ ਹੋਈ ਹੈ, ਨੂੰ ਈ-ਰਿਕਸ਼ਾ ਚਾਲਕ ਸੋਹੇਲ ਨੂੰ ਵਾਲਾਂ ਤੋਂ ਸੜਕ ‘ਤੇ ਘੜੀਸਦਾ ਦੇਖਿਆ ਜਾ ਸਕਦਾ ਹੈ। ਸੋਹੇਲ ਵਾਰ-ਵਾਰ ਇੰਸਪੈਕਟਰ ਨੂੰ ਉਸ ਨੂੰ ਛੱਡਣ ਲਈ ਤਰਲੇ ਕਰ ਰਿਹਾ ਹੈ ਪਰ ਇੰਸਪੈਕਟਰ ਉਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਨੌਜਵਾਨ ਰੌਲਾ ਪਾ ਰਿਹਾ ਹੈ ਪਰ ਇੰਸਪੈਕਟਰ ‘ਤੇ ਕੋਈ ਅਸਰ ਨਹੀਂ ਹੋ ਰਿਹਾ। ਇੰਸਪੈਕਟਰ ਦੀ ਇਸ ਕਾਰਵਾਈ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਨਾਰਾਜ਼ਗੀ ਜਤਾਈ ਹੈ।
ਜਾਣਕਾਰੀ ਮੁਤਾਬਕ ਈ-ਰਿਕਸ਼ਾ ਚਾਲਕ ਦਾ ਨਾਂ ਸੋਹੇਲ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੰਸਪੈਕਟਰ ਭਾਨੂ ਪ੍ਰਕਾਸ਼ ਈ-ਰਿਕਸ਼ਾ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਸੋਹੇਲ ਦੀ ਕੁੱਟਮਾਰ ਕਰ ਰਿਹਾ ਹੈ। ਉਹ ਸੋਹੇਲ ਨੂੰ ਵਾਲਾਂ ਤੋਂ ਖਿੱਚ ਰਿਹਾ ਹੈ, ਜਦੋਂ ਕਿ ਸੋਹੇਲ ਉਸ ਨੂੰ ਛੱਡਣ ਲਈ ਬੇਨਤੀ ਕਰ ਰਿਹਾ ਹੈ। ਚੀਕ ਰਿਹਾ ਹੈ।
#ViralVideos is from #UttarPradesh: The inspector who beat up 14-year-old Sohail, a rickshaw driver in #Ghaziabad, is Bhanu Prakash. His behavior in public is not good. Many videos of him showing hooliganism have come out earlier as well. pic.twitter.com/6Q1mcO8hOX
— Siraj Noorani (@sirajnoorani) April 23, 2024
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਈ-ਰਿਕਸ਼ਾ ਚਾਲਕ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਵੀਡੀਓ ਦਾ ਨੋਟਿਸ ਲਿਆ। ਨਾਲ ਹੀ ਟਵੀਟ ਕਰਕੇ ਮਾਮਲੇ ਦੀ ਜਾਂਚ ਏਸੀਪੀ ਵੇਵ ਸਿਟੀ ਨੂੰ ਸੌਂਪਣ ਦੀ ਜਾਣਕਾਰੀ ਦਿਤੀ।
ਮੁਲਜ਼ਮ ਇੰਸਪੈਕਟਰ ਭਾਨੂ ਪ੍ਰਕਾਸ਼ ਪਿਛਲੇ ਕੁਝ ਮਹੀਨਿਆਂ ਤੋਂ ਵੇਵ ਸਿਟੀ ਥਾਣੇ ਦੀ ਪੋਸਟ ’ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ ‘ਤੇ ਈ-ਰਿਕਸ਼ਾ ਪਾਰਕਿੰਗ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਇੰਸਪੈਕਟਰ ਆਪਾ ਖੋ ਬੈਠਾ। ਏਸੀਪੀ ਵੇਵ ਸਿਟੀ ਪੂਨਮ ਮਿਸ਼ਰਾ ਨੇ ਫੋਨ ‘ਤੇ ਦੱਸਿਆ ਕਿ ਇਕ ਇੰਸਪੈਕਟਰ ਵੱਲੋਂ ਈ-ਰਿਕਸ਼ਾ ਚਾਲਕ ਨੂੰ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਅਤੇ ਪੀੜਤਾ ਨੂੰ ਬੁਲਾਇਆ ਗਿਆ ਹੈ।