‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਨਵੇਂ ਰੂਪ Omicron ਨੂੰ ਲੈ ਕੇ ਸਾਰਾ ਸੰਸਾਰ ਫਿਰ ਤੋਂ ਚਿੰਤਾ ਦੀਆਂ ਲਕੀਰਾਂ ਵਿੱਚ ਘਿਰ ਰਿਹਾ ਹੈ।ਇਸ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰਾਂ ਨਵੇਂ ਕਦਮ ਚੁੱਕ ਰਹੀਆਂ ਹਨ। ਕਰਨਾਟਕਾ ਸਰਕਾਰ ਨੇ ਏਅਰਪੋਰਟ ਉੱਤੇ ਸਕ੍ਰੀਨਿੰਗ ਹੋਰ ਚੌਕਸ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜੋ ਯਾਤਰੀ ਮਹਾਂਰਾਸ਼ਟਰ ਤੇ ਕੇਰਲਾ ਤੋਂ ਆਉਣਗੇ, ਉਨ੍ਹਾਂ ਲਈ ਆਰਟੀਪੀਸੀਆਰ ਟੈਸਟ ਜਰੂਰੀ ਹੋਵੇਗਾ। ਇਕ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਦੱਖਣੀ ਅਫਰੀਕਾ ਅਫਰੀਕਾ, ਬੋਤਸਵਾਨਾ ਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦਾ ਕੋਵਿਡ ਟੈਸਟ ਜਰੂਰੀ ਹੈ। ਜੇਕਰ ਕਿਸੇ ਦਾ ਟੈਸਟ ਪਾਜਿਟਿਵ ਆਉਂਦਾ ਹੈ ਤਾਂ ਉਸਨੂੰ 10 ਦਿਨਾਂ ਲਈ ਆਈਸੋਲੇਸ਼ਨ ਵਿਚ ਰਹਿਣਾ ਪਵੇਗਾ।
ਉੱਧਰ, 20 ਨਵੰਬਰ ਨੂੰ ਬੰਗਲੌਰ ਪਹੁੰਚੇ ਦੱਖਣੀ ਅਫਰੀਕਾ ਦੇ ਦੋ ਯਾਤਰੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਮਾਲ ਹੋਟਲ, ਸਿਨੇਮਾ, ਚਿੜੀਆਘਰ ਕੰਮ ਕਰਨ ਵਾਲਿਆਂ ਲਈ ਕੋਰੋਨਾ ਦੀ ਦੂਜੀ ਦਵਾਈ ਲੱਗੀ ਹੋਈ ਲਾਜਮੀ ਕਰ ਦਿੱਤੀ ਹੈ। ਇਸ ਤੋਂ ਇਲ਼ਾਵਾ ਰਾਜ ਦੇ ਮੁੱਖ ਮੰਤਰੀ ਬੋਮਈ ਨੇ ਇਕ ਉੱਚ ਪੱਧਰੀ ਮੀਟਿੰਗ ਕਰਦਿਆਂ ਸਕੂਲਾਂ ਤੇ ਕਾਲਜਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਉੱਤੇ ਆਰਜੀ ਤੌਰ ਉੱਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਵੈਰੀਐਂਟ ਦੇ ਕਾਰਣ ਵਿਦੇਸ਼ੀਆਂ ਲਈ 14 ਦਿਨਾਂ ਤੱਕ ਇਜਰਾਇਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਜਰਾਇਲ ਵਿਚ ਹਾਲੇ ਇਸ ਵੈਰੀਐਂਟ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਉੱਧਰ ਪਾਕਿਸਤਾਨ ਨੇ ਵੀ ਇਸ ਖਤਰੇ ਨੂੰ ਦੇਖਦਿਆਂ ਸੱਤ ਦੇਸ਼ਾਂ ਉੱਤੇ ਰੋਕ ਲਾਈ ਹੈ।