ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਤੱਤਾਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਦੌਰਾਨ ਕਈ ਬਰਾਮਦਗੀਆਂ ਹੋਈਆਂ ਹਨ ਤੇ 1490 ਜਗਾਵਾਂ ਤੇ ਇਸ ਮਾਮਲੇ ਵਿੱਚ ਛਾਪੇ ਮਾਰੇ ਗਏ ਹਨ।ਇਹ ਜਾਣਕਾਰੀ ਏਡੀਜੀਪੀ ਪੰਜਾਬ ਲਾਅ ਐਂਡ ਆਰਡਰ ਅਰਪੀਤ ਸ਼ੁਕਲਾ ਨੇ ਦਿੱਤੀ ਹੈ।
ਪੰਜਾਬ ਪੁਲਿਸ ਦੇ ਆਫੀਸ਼ੀਅਲ ਅਕਾਊਂਟ ਤੋਂ ਕੀਤੇ ਗਏ ਇੱਕ ਟਵੀਟ ਵਿੱਚ ਇਹ ਵੀਡੀਓ ਸਾਂਝੀ ਕੀਤੀ ਗਈ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਪੰਜਾਬ ਪੁਲਿਸ ਵੱਲੋਂ ਮਾਰੇ ਗਏ ਹਨ,ਜਿਸ ਦੌਰਾਨ ਕੁੱਝ ਇਲੈਕਟਰੋਨਿਕ ਸਾਮਾਨ ਹੋਰ ਵੀ ਕਈ ਚੀਜਾਂ ਮਿਲੀਆਂ ਹਨ,ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ।
Many persons have been detained for further verification & incriminating material has been seized. During the operation, #PunjabPolice conducted searches at places and collected the data from Electronic devices, which is sent for forensic examination: ADGP Law & Order (1/2) pic.twitter.com/eqMREILda4
— Punjab Police India (@PunjabPoliceInd) February 4, 2023
ਇਸ ਤੋਂ ਇਲਾਵਾ ਏਡੀਜੀਪੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੇ ਕੁੱਝ ਹੀ ਸਮੇਂ ਦੇ ਦੌਰਾਨ ਪੁਲਿਸ ਵੱਲੋਂ 140 ਗੈਂਗਸਟਰ ਮੋਡਿਉਲਾਂ ਨੂੰ ਖਤਮ ਕੀਤਾ ਗਿਆ ਹੈ ਤੇ 555 ਦੇ ਕਰੀਬ ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਜਿਹਨਾਂ ਕੋਲੋਂ 510 ਹਥਿਆਰ ਤੇ 129 ਵਾਹਨ ਵੀ ਬਰਾਮਦ ਹੋਏ ਹਨ।
A state-wide searches at suspected hideouts of persons linked with #Gangster Lawrence Bishnoi & #Canada-based terrorist Goldy Brar
200 Police parties involving 2000+ personnel raided 1490 suspected hideouts of anti-social elements: @DGPPunjabPolice #PunjabPoliceCASO (2/2)
— Punjab Police India (@PunjabPoliceInd) February 4, 2023